Wednesday, February 25, 2026

ਸੀ.ਪੀ.ਆਈ.ਐਮ ਵਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ 112ਵੀਂ ਵਰ੍ਹੇਗੰਢ ਨੂੰ ਸਮਰਪਿਤ ਇਨਕਲਾਬੀ ਕਾਨਫਰੰਸ

ਭੀਖੀ/ ਮਾਨਸਾ, 3 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸੀ.ਪੀ.ਆਈ.ਐਮ ਵਲੋਂ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਦੀ 112ਵੀਂ ਵਰ੍ਹੇਗੰਢ ਨੂੰ ਸਮਰਪਿਤ PUNJ0310201901ਇਨਕਲਾਬੀ ਕਾਨਫਰੰਸ ਖੀਵਾ ਕਲਾਂ ਵਿਖੇ ਪੂਰੇ ਇਨਕਲਾਬੀ ਜ਼ੋਸ਼ੋ-ਖਰੋਸ਼ ਨਾਲ ਆਯੋਜਿਤ ਕੀਤੀ ਗਈ।ਇਸ ਕਾਨਫਰੰਸ ਵਿੱਚ ਭਰਵੇਂ ਇਕੱਠ ਅੱਗੇ ਲੋਕ ਕਲਾ ਮੰਚ ਮੁਲਾਂਪੁਰ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।
      ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਪ੍ਰਗਤੀਸ਼ੀਲ ਰਾਸ਼ਟਰ ਬਣਾਉਣ ਦੀ ਲੋੜ ਹੈ, ਨਾ ਕਿ  ਵੀਰ ਸਾਵਰਕਰ ਦੇ ਵਿਚਾਰਾਂ ਦੀ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਲ ਸਾਵਰਕਰ ਦੀ ਤੁਲਨਾ ਕਰਨੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਹ ਕਾਰਾ ਸੰਘ ਪਰਿਵਾਰ ਭਗਤ ਸਿੰਘ ਦੀ ਦਿੱਖ ਤੇ ਸਖਸ਼ੀਅਤ ਨੂੰ ਵਿਗਾੜਨ ਦੀ ਨੀਅਤ ਨਾਲ ਕਰ ਰਿਹਾ ਹੈ।ਦਿੱਲੀ ਦੀ ਯੂਨੀਵਰਸਿਟੀ ਭਗਤ ਸਿੰਘ ਦੇ ਬੁੱਤ ਨਾਲ ਸਾਵਰਕਰ ਦਾ ਬੁੱਤ ਲਾਉਣਾ ਨਿੰਦਣਯੋਗ ਹੈ।
     ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਬਾਰੇ ਜਾਣਨਾ ਅਤੇ ਉਨਾਂ ਦੀ ਫਿਲਾਸਫੀ ਨੂੰ ਅਪਣਾ ਕੇ ਚੰਗਾ ਸਮਾਜ ਸਿਰਜਣ ਵੱਲ ਵੱਧਣਾ ਚਾਹੀਦਾ ਹੈ ਤਾਂ ਕਿ ਹਰ ਨੌਜਵਾਨ ਨੂੰ ਰੁਜ਼ਗਾਰ, ਸਿੱਖਿਆ, ਹਰ ਭਾਰਤੀ ਵਾਸੀ ਨੂੰ ਸਿਹਤ ਸਹੂਲਤਾਂ ਤੇ ਸਨਮਾਨ ਨਾਲ ਜਿਉਣ ਦਾ ਹੱਕ ਮਿਲੇ।ਅਜੋਕੇ ਰਾਜ ਪ੍ਰਬੰਧ ਵਿੱਚ ਅਮੀਰੀ ਤੇ ਗਰੀਬੀ ਵਿੱਚ ਖਾਈ ਬਹੁਤ ਡੂੰਘੀ ਹੋ ਚੁੱਕੀ ਹੈ।ਹੁਕਮਰਾਨਾਂ ਦੀ ਮਿਹਰਬਾਨੀ ਸਦਕਾ ਇੱਕ ਪ੍ਰਤੀਸ਼ਤ ਲੋਕਾਂ ਕੋਲ ਕੁੱਲ ਦੌਲਤ ਦਾ 73 ਪ੍ਰਤੀਸ਼ਤ ਇਕੱਠਾ ਹੋ ਜਾਣਾ ਖਤਰਨਾਕ ਤਸਵੀਰ ਪੇਸ਼ ਕਰਦਾ ਹੈ।
     ਸੀ.ਪੀ.ਆਈ.ਐਮ ਦੇ ਸੂਬਾ ਸਕੱਤਰੇਤ ਮੈਂਬਰ ਤੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਛੋਟੇ ਵਪਾਰੀਆਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀਆਂ ਹਨ।73 ਸਾਲਾਂ ਦਾ ਰਾਜ ਪ੍ਰਬੰਧ ਦੱਸਦਾ ਹੈ ਕਿ ਚੋਣਾਂ ਵੇਲੇ ਹਾਕਮ ਵੱਡੇ-ਵੱਡੇ ਵਾਅਦੇ ਕਰਕੇ ਵੋਟਾਂ ਲੈ ਜਾਂਦੇ ਹਨ ਤੇ ਫੇਰ ਅਜ਼ਾਰੇਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਮਸਤ ਹੋ ਜਾਂਦੇ ਹਨ।
     ਉਨਾਂ ਕਿਹਾ ਕਿ ਮਿਹਨਤਕਸ਼ ਜਨਤਾ ਜਥੇਬੰਦ ਹੋ ਕੇ ਆਪਣੇ ਹੱਕ ਪ੍ਰਾਪਤ ਕਰ ਸਕਦੀਆਂ ਹਨ ਤੇ ਹਾਕਮਾਂ ਦੀਆਂ ਨੀਤੀਆਂ ਖਿਲਾਫ ਸੰਘਰਸ਼ ਲਾਮਬੰਦ ਕਰਕੇ ਹੀ ਇੱਕ ਵਿਕਲਪ ਰਾਜਨੀਤੀ ਪੇਸ਼ ਕਰ ਸਕਦੀਆਂ ਹਨ।
     ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤਹਿਸੀਲ ਸਕੱਤਰ ਕਾਮਰੇਡ ਨਛੱਤਰ ਸਿੰਘ ਢੈਪਈ, ਕਾ. ਬਲਦੇਵ ਸਿੰਘ ਬਾਜੇਵਾਲਾ, ਕਾ. ਰਜਿੰਦਰ ਸਿੰਘ ਹੀਰੇਵਾਲਾ, ਕਾ. ਹਰਨੇਕ ਖੀਵਾ, ਕਾ. ਦਰਸ਼ਨ ਧਲੇਵਾਂ, ਕਾ. ਗੁਰਪਿਆਰ ਫੱਤਾ, ਕਾ. ਸ਼ੰਕਰ ਸਿੰਘ ਜਟਾਣਾ, ਕਾ. ਸਿਮਰੂ ਬਰਨ, ਕਾ. ਤੇਜਾ ਹੀਰਕੇ, ਕਾ. ਕਾਲਾ ਖਾਂ ਭੰਮੇ, ਕਾ. ਨਿਰਮਲ ਬੱਪੀਆਣਾ, ਕਾ. ਬੇਅੰਤ ਖੀਵਾ ਆਦਿ ਨੇ ਵੀ ਵਿਚਾਰ ਰੱਖੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply