Tuesday, August 4, 2026

ਮੇਰਾ ਬਾਬਲ

ਉਂਗਲੀ ਫੜ ਕੇ ਤੁਰਨਾ ਸਿਖਾਇਆ ਮੈਨੂੰ,
ਆਪਣੀ ਨਜਰ ਨਾਲ ਨਵਾਂ ਜਹਾਨ ਦਿਖਾਇਆ ਮੈਨੂੰ,
ਪ੍ਰਵੀਨ, ਕਿਵੇ ਭੁੱਲ ਜਾਂਵਾਂ ਉਹਨਾ ਹੱਥਾਂ ਨੰੁ ਆਪ ਧੁੱਪ `ਚ
ਖੜ ਕੇ ਵੀ ਧੁੱਪ ਦੀ ਤਪਸ਼ ਤੋਂ ਬਚਾਇਆ ਮੈਨੰੁ,
ਨਾਦਾਨ ਹਾਂ, ਨਾ ਸਮਝ ਹਾਂ, ਹਰ ਗਲਤੀ ਉਤੇ ਸਮਝਾਇਆ ਮੈਨੂੰ।
ਜੀਵਨ ਦੇ ਬੜੇ ਅੋਖੋ ਰਾਹ ਨੇ, ਹੋਂਸਲਾ ਰੱਖ ਮੰਜ਼ਿਲ `ਤੇ ਪਹੁੰਚਾਉਣਾ ਸਿਖਾਇਆ ਮੈਨੂੰ।
ਆਈ ਸਮਝ ਅੱਜ ਮੈਨੂੰ ਇਸ ਰਿਸ਼ਤੇ ਦੀ ,
ਮੇਰੇ ਬਾਬਲ ਨੇ ਕਾਬਲ ਬਣਾਇਆ ਮੈਨੂੰ,
ਬੜੀ ਅਹਿਮਿਅਤ ਹੈ, ਮੇਰੇ ਬਾਬਲ ਦੇ ਦੂਲਾਰ ਦੀ,
ਅੱਜ ਵਖਤ ਨੇ ਅਹਿਸਾਸ ਦਿਵਾਇਆ ਮੈਨੂੰ।

Parveen-Garg-Dhuri

 

 

ਪ੍ਰਵੀਨ ਗਰਗ
ਧੂਰੀ।
ਮੋ – 90419 18486

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply