ਲੌਂਗੋਵਾਲ, 4 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਅਵਾਰਾ ਪਸ਼ੂਆਂ ਦੇ ਭੇੜ ਵਿੱਚ ਆਉਣ ਨਾਲ ਇੱਕ
ਔਰਤ ਅਤੇ ਦੋ ਬੱਚਿਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪਾਵਰਕਾਮ ਵਿਚ ਠੇਕੇ `ਤੇ ਕੰਮ ਕਰਦੇ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਾਨਕੀ, ਪੁੱਤਰੀ ਸ਼ਗਨਪ੍ਰੀਤ ਕੌਰ ਉਮਰ 7 ਸਾਲ ਅਤੇ ਪੁੱਤਰ ਹਰਕੀਰਤ ਸਿੰਘ ਉਮਰ 3 ਸਾਲ ਟੈਗੋਰ ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮੋਟਰਸਾਇਕਲ `ਤੇ ਘਰ ਵੱਲ ਆ ਰਹੇ ਸੀ ਅਤੇ ਜਿਉਂ ਹੀ ਉਹ ਹਨੂੰਮਾਨ ਮੰਦਰ ਸਾਹਮਣੇ ਆਪਣੇ ਘਰ ਵੱਲ ਮੁੜਨ ਲੱਗੇ ਤਾਂ ਵਿਸ਼ਵਕਰਮਾ ਚੌਕ ਵਲ਼ੋਂ ਅਵਾਰਾ ਪਸ਼ੂਆਂ ਦਾ ਇਕ ਵੱਡਾ ਝੁੰਡ ਤੇਜ਼ੀ ਨਾਲ ਦੌੜਿਆ ਆ ਰਿਹਾ ਸੀ, ਜੋ ਉਨਾਂ ਦੀ ਪਤਨੀ ਅਤੇ ਦੋਨੋਂ ਬੱਚਿਆਂ ਨੂੰ ਦਰੜਦੇ ਹੋਏ ਉਨਾਂ ਦੇ ਉਪਰੋਂ ਦੀ ਲੰਘ ਗਏ
।ਜਿਸ ਕਰਕੇ ਉਨਾਂ ਦੀ ਪਤਨੀ ਦੇ ਪੈਰ `ਤੇ ਵੱਡੀ ਸੱਟ ਵੱਜੀ, ਬੱਚੇ ਦੇ ਸਿਰ ਵਿੱਚ ਸੱਟ ਅਤੇ ਬੇਟੀ ਦੇ ਸਰੀਰ `ਤੇ ਗੁੱਝੀਆਂ ਸੱਟਾਂ ਵਜੀਆਂ ਹਨ।
ਡਾਕਟਰ ਪ੍ਰੇਮ ਸਿੰਘ,ਪਾਵਰਕਾਮ ਤੋਂ ਬਿੰਦਰ ਸਿੰਘ ਅਤੇ ਲੋਕਾਂ ਨੇ ਨਗਰ ਕੌਂਸਲ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਆਵਾਰਾ ਪਸ਼ੂ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ ਪਰ ਉਨਾਂ ਵਲੋਂ ਕੋਈ ਇਨਾਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ।ਨਗਰ ਕੌਂਸਲ ਚਾਹੇ ਇਨ੍ਹਾਂ ਪਸ਼ੂਆਂ ਨੂੰ ਲੌਂਗੋਵਾਲ ਵਿੱਚ ਬਣੀਆਂ ਗਊਸ਼ਾਲਾਵਾਂ ਵਿੱਚ ਛੱਡੇ ਜਾਂ ਕੋਈ ਹੋਰ ਹੱਲ ਕਰੇ ।ਜੇਕਰ ਇਕ ਦੋ ਦਿਨ ਵਿਚ ਹੱਲ ਨਾ ਕੀਤਾ ਗਿਆ ਤਾਂ ਦਲਿਤ ਭਾਈਚਾਰੇ ਵਲੋਂ ਤਿੱਖਾ ਸੰਘਰਸ਼ ਵਿਢਿਆ ਜਾਵੇਗਾ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media