Saturday, November 21, 2026

ਆਵਾਰਾ ਪਸ਼ੂਆਂ ਨੇ ਇਕ ਔਰਤ ਤੇ ਦੋ ਬੱਚੇ ਕੀਤੇ ਜਖਮੀ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਅਵਾਰਾ ਪਸ਼ੂਆਂ ਦੇ ਭੇੜ ਵਿੱਚ ਆਉਣ ਨਾਲ ਇੱਕ PUNJ0410201911ਔਰਤ ਅਤੇ ਦੋ ਬੱਚਿਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪਾਵਰਕਾਮ ਵਿਚ ਠੇਕੇ `ਤੇ ਕੰਮ ਕਰਦੇ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਾਨਕੀ, ਪੁੱਤਰੀ ਸ਼ਗਨਪ੍ਰੀਤ ਕੌਰ ਉਮਰ 7 ਸਾਲ ਅਤੇ ਪੁੱਤਰ ਹਰਕੀਰਤ ਸਿੰਘ ਉਮਰ 3 ਸਾਲ ਟੈਗੋਰ ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮੋਟਰਸਾਇਕਲ `ਤੇ ਘਰ ਵੱਲ ਆ ਰਹੇ ਸੀ ਅਤੇ ਜਿਉਂ ਹੀ ਉਹ ਹਨੂੰਮਾਨ ਮੰਦਰ ਸਾਹਮਣੇ ਆਪਣੇ ਘਰ ਵੱਲ ਮੁੜਨ ਲੱਗੇ ਤਾਂ ਵਿਸ਼ਵਕਰਮਾ ਚੌਕ ਵਲ਼ੋਂ ਅਵਾਰਾ ਪਸ਼ੂਆਂ ਦਾ ਇਕ ਵੱਡਾ ਝੁੰਡ ਤੇਜ਼ੀ ਨਾਲ ਦੌੜਿਆ ਆ ਰਿਹਾ ਸੀ, ਜੋ ਉਨਾਂ ਦੀ ਪਤਨੀ ਅਤੇ ਦੋਨੋਂ ਬੱਚਿਆਂ ਨੂੰ ਦਰੜਦੇ ਹੋਏ ਉਨਾਂ ਦੇ ਉਪਰੋਂ ਦੀ ਲੰਘ ਗਏAnimal Stray।ਜਿਸ ਕਰਕੇ ਉਨਾਂ ਦੀ ਪਤਨੀ ਦੇ ਪੈਰ `ਤੇ ਵੱਡੀ ਸੱਟ ਵੱਜੀ, ਬੱਚੇ ਦੇ ਸਿਰ ਵਿੱਚ ਸੱਟ ਅਤੇ ਬੇਟੀ ਦੇ ਸਰੀਰ `ਤੇ ਗੁੱਝੀਆਂ ਸੱਟਾਂ ਵਜੀਆਂ ਹਨ।
           ਡਾਕਟਰ ਪ੍ਰੇਮ ਸਿੰਘ,ਪਾਵਰਕਾਮ ਤੋਂ ਬਿੰਦਰ ਸਿੰਘ ਅਤੇ ਲੋਕਾਂ ਨੇ ਨਗਰ ਕੌਂਸਲ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਆਵਾਰਾ ਪਸ਼ੂ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ ਪਰ ਉਨਾਂ ਵਲੋਂ ਕੋਈ ਇਨਾਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ।ਨਗਰ ਕੌਂਸਲ ਚਾਹੇ ਇਨ੍ਹਾਂ ਪਸ਼ੂਆਂ ਨੂੰ ਲੌਂਗੋਵਾਲ ਵਿੱਚ ਬਣੀਆਂ ਗਊਸ਼ਾਲਾਵਾਂ ਵਿੱਚ ਛੱਡੇ ਜਾਂ ਕੋਈ ਹੋਰ ਹੱਲ ਕਰੇ ।ਜੇਕਰ ਇਕ ਦੋ ਦਿਨ ਵਿਚ ਹੱਲ ਨਾ ਕੀਤਾ ਗਿਆ ਤਾਂ ਦਲਿਤ ਭਾਈਚਾਰੇ ਵਲੋਂ ਤਿੱਖਾ ਸੰਘਰਸ਼ ਵਿਢਿਆ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply