Monday, March 9, 2026

ਕਾਨੂੰਨਗੋ ਬਾਬੂ ਸਿੰਘ ਦੀ ਸੇਵਾ ਮੁਕਤੀ `ਤੇ ਕਰਵਾਇਆ ਵਿਦਾਇਗੀ ਸਮਾਗਮ

ਲੌਂਗੋਵਾਲ, 4  ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਟਵਾਰ ਸਰਕਲ ਲੌਂਗੋਵਾਲ ਦੇ ਕਾਨੂੰਨਗੋ ਬਾਬੂ ਸਿੰਘ ਦੀ ਸੇਵਾ ਮੁਕਤੀ PUNJ0410201912ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ।ਕਾਨੂੰਨਗੋ ਪ੍ਰਧਾਨ ਮਹਿੰਦਰ ਸਿੰਘ ਤਕੀਪੁਰ, ਖਜਾਨਚੀ ਗੁਰਦੀਪ ਸਿੰਘ, ਕਾਨੂੰਨਗੋ ਅਸੋਕ ਕੁਮਾਰ ਐਸ.ਕੇ, ਕਨੂੰਨਗੋ ਦਰਸਨ ਸਿੰਘ ਐਨ.ਐਸ.ਕੇ, ਦਫਤਰ ਕਾਨੂੰਨਗੋ ਜਸਪਾਲ ਸਿੰਘ ਨੇ ਸੰਬੋਧਿਨ ਕਰਦਿਆ ਦੱਸਿਆ ਕਿ ਬਾਬੂ ਸਿੰਘ ਕਾਨੂੰਨਗੋ ਨੇ ਪਟਵਾਰੀ ਤੋਂ ਆਪਣੀ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ ਕਾਨੂੰਨਗੋ ਤੋਂ 34 ਸਾਲ ਦੀ ਬੇਦਾਗ ਸੇਵਾਵਾ ਨਿਭਾਅ ਕੇ ਸੇਵਾ ਮੁਕਤ ਹੋਏ ਹਨ।ਉਹ ਕਾਨੂੰਨਗੋ ਮੂਨਕ, ਸ਼ੇਰਪੁਰ ਅਤੇ ਲੌਂਗੋਵਾਲ ਵਿਖੇ ਸੇਵਾਵਾ ਦੌਰਾਨ ਲੋਕ ਪ੍ਰਿਆ ਵੀ ਹੋਏ।ਜਿਸ ਵੀ ਹਲਕੇ ਦੇ ਵਿਚ ਬਾਬੂ ਸਿੰਘ ਕਾਨੂੰਨਗੋ  ਨੇ ਆਪਣੀਆਂ ਸੇਵਾਵਾਂਾ ਦਿੱਤੀਆਂ ਉਥੇ ਲੋਕ ਉਨਾਂ ਨੂੰ ਯਾਦ ਕਰਦੇ ਹਨ।
           ਪਿੰਡ ਲੋਹਾਖੇੜ੍ਹਾ ਦੇ ਸਾਬਕਾ ਸਰਪੰਚ ਪ੍ਰਿੰਥੀ ਦਾਸ ਨੇ ਉਨ੍ਹਾਂ ਦੀ ਪਰਿਵਾਰਕ ਜਿੰਦਗੀ ਤੋਂ ਪੜਾਈ, ਪਟਵਾਰੀ ਅਤੇ ਕਾਨੂੰਨਗੋ ਤੱਕ ਦੇ ਜੀਵਨ ਤੇ ਚਾਨਣਾ ਪਾਇਆ।ਇਸ ਤੋਂ ਪਹਿਲਾਂ ਕਾਨੂੰਨਗੋ ਐਸੋਸੀਏਸਨ ਪੰਜਾਬ ਵਲੋਂ ਸੇਵਾ ਮੁਕਤ ਹੋਏ ਕਾਨੂੰਨਗੋ ਬਾਬੂ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
          ਇਸ ਮੌਕੇ ਐਡਵੋਕੇਟ ਸੰਜੀਵ ਕੁਮਾਰ ਸੰਗਰੂਰ, ਕਾਨੂੰਨਗੋ ਮਹਿੰਦਰ ਸਿੰਘ ਦਾਨਗੜ੍ਹ, ਕਾਨੂੰਨਗੋ ਮਲਕੀਤ ਸਿੰਘ, ਕਾਨੂੰਨਗੋ ਜਸਵੰਤ ਸਿੰਘ, ਕਾਨੂੰਨਗੋ ਜਸਵੰਤ ਸਿੰਘ ਭੱਟੀ, ਕਾਨੂੰਨਗੋ ਜਗਰਾਜ ਸਿੰਘ ਰਾਟੋਲ, ਕਾਨੂੰਨਗੋ ਜਸਵੰਤ ਸਿੰਘ ਮਰਾੜ, ਕਾਨੂੰਨਗੋ ਹੰਸ ਰਾਜ ਸਿੰਘ, ਕਾਨੂੰਨਗੋ ਰੂਪ ਸਿੰਘ, ਪਟਵਾਰ ਸਰਕਲ ਲੌਂਗੋਵਾਲ ਤੋਂ ਪਟਵਾਰੀ ਪਵਨ ਕੁਮਾਰ, ਪਟਵਾਰੀ ਗੁਰਜੀਤ ਸਿੰਘ, ਪਟਵਾਰੀ ਕੁਲਵੀਰ ਸਿੰਘ, ਪਟਵਾਰੀ ਬਲਵਿੰਦਰ ਸਿੰਘ, ਪਟਵਾਰੀ ਸੁਰਿੰਦਰ ਸਿੰਘ ਪਟਵਾਰ ਹਲਕਾ ਮੰਡੇਰ ਖੁਰਦ, ਪਟਵਾਰੀ ਮਨਦੀਪ ਸਿੰਘ, ਪਟਵਾਰੀ ਸੁਰਿੰਦਰ ਸਿੰਘ ਪਟਵਾਰ ਹਲਕਾ ਲੌਂਗੋਵਾਲ, ਪਟਵਾਰੀ ਅਮਨਪ੍ਰੀਤ ਸਿੰਘ, ਪਟਵਾਰੀ ਗੁਰਮੀਤ ਕੌਰ, ਪਟਵਾਰੀ ਹਰਬੰਸ ਸਿੰਘ ਲਹਿਰਾਗਾਗਾ, ਪਟਵਾਰੀ ਤਰਸੇਮ ਸਿੰਘ ਉਭਾਵਾਲ, ਪਟਵਾਰੀ ਸੰਦੀਪ ਸਿੰਘ ਪਟਵਾਰ ਹਲਕਾ ਬਡਰੁੱਖਾਂ, ਵਸੀਕਾ ਨਵੀਸ ਸਤਪਾਲ ਸਰਮਾ, ਅਰਜੀ ਨਵੀਸ ਹਰਪਾਲ ਸਿੰਘ ਤੋਂ ਇਲਾਵਾ ਰਣਜੀਤ ਸਿੰਘ, ਭਿੰਦਰ ਸਿੰਘ, ਜਸਵੀਰ ਸਿੰਘ ਧੂਰੀ, ਬੇਅੰਤ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਭਗਵੰਤ ਸਿੰਘ, ਰਣਜੋਧ ਸਿੰਘ, ਜਸਮੀਤ ਸਿੰਘ, ਅਰਸਦੀਪ ਸਿੰਘ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply