ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਤੁਰੱਟੀ ਰਹਿਤ ਬਣਾਉਣ ਲਈ 1
ਸਤੰਬਰ ਤੋਂ ਸ਼ੁਰੂ ਹੋਇਆ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ 15 ਅਕਤੂਬਰ, 2019 ਤੱਕ ਚੱਲੇਗਾ।
ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਐਲ.ਓ ਵੱਲੋਂ 15 ਅਕਤੂਬਰ ਤੱਕ ਘਰ ਘਰ ਜਾ ਕੇ ਵੋਟਰਾਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਅਧਾਰ ਕਾਰਡ, ਪਾਸ ਬੁੱਕ, ਰਾਸ਼ਨ ਕਾਰਡ ਆਦਿ ਨਾਲ ਵੇਰਵਿਆਂ ਨੂੰ ਵੈਰੀਫਾਈ ਕੀਤਾ ਜਾਵੇਗਾ।ਢਿਲੋਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਦਰਜ ਗਲਤ ਵੇਰਵੇ ਨੂੰ ਦੁਰਸਤ ਕਰਨ ਲਈ ਫਾਰਮ ਨੰ 8 ਅਤੇ ਇਕ ਹੀ ਚੋਣ ਹਲਕੇ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ ਨੰ: 8-ਏ ਪੁਰ ਕਰਕੇ ਬੀ.ਐਲ.ਓ ਨੂੰ ਜਮਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਆਪਣੇ ਵੇਰਵਿਆਂ ਨੂੰ ਵੋਟਰ ਹੈਲਪ ਲਾਈਨ, ਮੋਬਾਇਲ ਐਪ, ਐਨ.ਵੀ.ਐਸ ਪੋਰਟਲ, ਕਾਮਨ ਸਰਵਿਸ ਸੈਂਟਰ ਅਤੇ ਈ.ਆਰ.ਓ ਵੱਲੋਂ ਵੋਟਰਾਂ ਦੀ ਸਹੂਲਤ ਲਈ ਬਣਾਏ ਗਏ ਵੋਟਰ ਫੈਸੀਲਿਟੇਸ਼ਨ ਸੈਂਟਰ ’ਤੇ ਵੈਰੀਫਾਈ ਵੀ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਐਲ.ਓ ਮਰ ਚੁੱਕੇ ਜਾਂ ਸ਼ਿਫਟ ਕਰ ਚੁੱਕੇ ਵੋਟਰਾਂ ਦੇ ਵੇਰਵਿਆਂ ਨੂੰ ਦਰੁੱਸਤ ਕਰਨ ਸਬੰਧੀ ਵੀ ਸੂਚਨਾ ਇਕੱਤਰ ਕਰਨਗੇ ਤਾਂ ਜੋ ਵੋਟਰ ਸੂਚੀ ਨੂੰ ਤੁਰੱਟੀ ਰਹਿਤ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਵੱਲੋਂ ਸਮੂਹ ਸਕੂਲਾਂ ਵਿੱਚ ਜਿੰਨਾਂ ਯੋਗ ਵਿਦਿਆਰਥੀਆਂ ਦੀ ਉਮਰ 18 ਸਾਲ ਦੀ ਹੋ ਗਈ ਹੈ, ਪਰ ਹਾਲੇ ਤੱਕ ਵੋਟ ਨਹੀਂ ਬਣੀ, ਉਹ ਯੋਗਤਾ ਮਿਤੀ 1-1-2020 ਦੇ ਅਧਾਰ ਤੇ ਵੋਟਰ ਰਜਿਸਟਰ ਕਰਨ ਲਈ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਕੈਂਪ ਲਗਾਉਣ ਅਤੇ ਵਿਦਿਆਰਥੀਆਂ ਵੱਲੋਂ ਫਾਰਮ ਨੰ: 6 ਭਰਵਾ ਕੇ ਸਬੰਧਤ ਚੋਣਕਾਰ ਅਫਸਰ ਜਾਂ ਬੂਥ ਲੈਵਲ ਅਫਸਰ ਨੂੰ ਜਮਾਂ ਕਰਵਾਉਣ। ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਮੁਖੀ ਯਕੀਨੀ ਬਣਾਉਣ ਕਿ ਸਮੂਹ ਅਧਿਕਾਰੀ/ਕਰਮਚਾਰੀਆਂ ਨੇ ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਐਨ.ਵੀ.ਐਸ.ਪੀ ਪੋਰਟਲ ਜਾਂ ਵੋਟਰ ਹੈਲਪਲਾਈਨ ਮੋਬਾਇਲ ਐਪ `ਤੇ ਵੈਰੀਫਾਈ ਕਰ ਲਏ ਹਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media