Tuesday, November 24, 2026

ਫੈਡਰੇਸ਼ਨ ਗੋਲਡ ਕੱਪ ਵਾਲੀਬਾਲ-2019 ਦੇ ਫਾਈਨਲ `ਚ ਕੇਰਲਾ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ PUNJ0410201915ਆਫ ਵਾਲੀਬਾਲ-2019 ਦੇ ਛੇਵੇਂ ਦਿਨ ਲੜਕਿਆਂ ਦੇ ਸੈਮੀਫਾਇਨਲ ਮੈਚ ਵਿੱਚ ਤਾਮਿਲਨਾਡੂ ਨੇ ਆਂਧਰਾ ਪ੍ਰਦੇਸ਼ ਨੂੰ 3-1 (25-23, 25-17, 19-25, 25-12) ਅਤੇ ਕੇਰਲਾ ਨੇ ਪੰਜਾਬ ਨੂੰ 3-2 (25-21, 23-25, 25-22, 18-25, 15-8) ਨਾਲ  ਹਰਾ ਕੇ ਫਾਈਨਲ ਵਿੱਚ ਆਪਣੀ ਜਗਾ ਬਣਾਈ। ਲੜਕੀਆਂ ਦੇ ਮੈਚ ਵਿਚ ਰੇਲਵੇਜ ਨੇ ਮਹਾਰਾਸਟਰ ਨੂੰ 3-0 (25-09, 25-19, 25-14) ਨਾਲ ਹਰਾਇਆ।ਸਿਵਰਾਜ ਸਿੰਘ ਬੱਲ ਪੀ.ਸੀ.ਐਸ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ ਨੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।
   PUNJ0410201916 ਇਨਾਂ ਖੇਡਾਂ ਦੇ ਅੰਤਿਮ ਦਿਨ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 3-0 (25-23,25-21,25-20) ਨਾਲ ਹਰਾ ਕੇ ਤੀਸਰਾ ਸਥਾਨ ਜਦੋਕਿ ਕੇਰਲਾ ਨੇ ਤਾਮਿਲਨਾਡੂ ਨੂੰ 3-0 (25-21,25-17,25-18) ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਫਾਇਨਲ ਵਿੱਚ ਕੇਰਲਾ ਨੇ ਰੇਲਵੇਜ ਨੂੰ 3-0 (25-11,25-15,25-19) ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
    ਇਨਾਮ ਵੰਡ ਸਮਾਰੋਹ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।ਰਾਮ ਅਵਤਾਰ ਜਾਖੜ ਜਨਰਲ ਸਕੱਤਰ, ਵਿਜੈਪਾਲ ਵਾਇਸ ਪ੍ਰਧਾਨ, ਰਾਜ ਕੁਮਾਰ ਕਾਰਜਕਾਰੀ ਮੀਤ ਪ੍ਰਧਾਨ, ਵੀ.ਐਫ.ਆਈ ਅਤੇ ਨਰੇਸ਼ ਪਾਠਕ ਜੁਆਇੰਟ ਸਕੈਟਰੀ ਪੰਜਾਬ, ਗੁਰਲਾਲ ਸਿੰਘ ਰਿਆੜ ਜਿਲ੍ਹਾ ਖੇਡ ਅਫਸਰ ਵੀ ਹਾਜਰ ਸਨ।ਪੰਜਾਬ ਖੇਡ ਵਿਭਾਗ ਵਲੋਂ ਖਿਡਾਰੀਆਂ ਨੂੰ ਕੈਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 60000 ਰੁਪਏ, ਦੂਜੇ ਸਥਾਨ `ਤੇ 40000 ਰੁਪਏ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 30000 ਰੁਪਏ ਅਤੇ ਚੋਥਾ ਸਥਾਨ ਪ੍ਰਾਪਤ ਕਰਨ ਵਾਲੀ ਨੂੰ 20,000 ਰੁਪਏ ਨਕਦ ਇਨਾਮ ਦਿੱਤਾ ਗਿਆ।ਇਸ ਤੋਂ ਇਲਾਵਾ ਬੈਸਟ ਸੈਂਟਰ, ਬਲਾਕਰ, ਲਿਬਰੋ, ਸਮੈਸਰ, ਸਰਵਿਸਮੈਨ ਨੂੰ 5000-5000- ਰੁਪਏ ਦੇ ਇਨਮਾਂ ਨਾਲ ਸਨਮਾਨਿਆ ਗਿਆ।
 

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply