Wednesday, June 17, 2026

ਐਸ.ਐਲ.ਭਵਨ ਸਕੂਲ ਵਿਖੇ ਮਹਾਤਮਾ ਗਾਂਧੀ ਨੂੰ ਸਮਰਪਿਤ ਰੋਸ਼ਨੀ ਤੇ ਅਵਾਜ਼ ਪ੍ਰੋਗਰਾਮ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਤਾਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਰੋਸ਼ਨੀ ਤੇ PUNJ0410201917ਅਵਾਜ ਦਾ ਪ੍ਰੋਗਰਾਮ ਐਸ.ਐਲ.ਭਵਨ ਸਕੂਲ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਗਾਂਧੀ ਜੀ ਦੀ ਜੀਵਨੀ `ਤੇ ਅਧਾਰਤ ਇਕ ਖੂਬਸੂਰਤ ਤੇ ਰੋਸ਼ਨੀ ਤੇ ਅਵਾਜ ਪ੍ਰੋਗਰਾਮ ‘ਗਾਂਧੀ ਇਕ ਗਾਥਾ’ ਦਾ ਮੰਚਨ ਕੀਤਾ ਗਿਆ।ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਜੋਂ ਪੁੱਜੇ ਅਤੇ ਵਿਦਿਆਰਥੀਆਂ ਨੂੰ ਪੇਸ਼ਕਾਰੀ ਕਰਨ ਲਈ ਇਨਾਮ ਵੀ ਦਿੱਤੇ।ਇਸ ਰੋਸ਼ਨੀ ਤੇ ਅਵਾਜ ਪ੍ਰੋਗਰਾਮ ਵਿੱਚ 700 ਦੇ ਕਰੀਬ ਬੱਚਿਆਂ ਨੇ ਭਾਗ ਲਿਆ।
     ਸੋਨੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਸਾਨੂੰ ਸੱਚ ਅਤੇ ਅਹਿੰਸਾ ਦਾ ਰਸਤਾ ਦਿਖਾਇਆ ਸੀ ਜਿਸ ਤੇ ਚੱਲਦੇ ਹੋਏ ਅਸੀਂ ਆਪਣੀ ਆਜ਼ਾਦੀ ਨੂੰ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਸਾਨੂੰ ਸਵੱਛਤਾ ਦਾ ਨਾਅਰਾ ਦਿੱਤਾ ਸੀ। ਸਾਡਾ ਸਭ ਦਾ ਫਰਜ ਬਣਦਾ ਹੈ  ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੀਏ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਪਾਣੀ ਦੀ ਬੱਚਤ ਵੀ ਕਰਨ।
     ਇਸ ਮੌਕੇ ਸੁਨੀਲ ਦੱਤੀ ਵਿਧਾਇਕ, ਦਿਨੇਸ਼ ਬੱਸੀ ਚੇਅਰਮੈਨ ਨਗਰ ਸੁਧਾਰ ਟਰੱਸਟ, ਐਸ.ਐਲ.ਭਵਨ ਸਕੂਲ ਕਮੇਟੀ ਪ੍ਰਧਾਨ ਅਵਿਨਾਸ਼ ਮੁਹਿੰਦਰੂ, ਪ੍ਰਿੰਸੀਪਲ ਡਾ: ਅਨੀਤਾ ਭੱਲਾ, ਜੁਗਲ ਕਿਸ਼ੋਰ ਸ਼ਰਮਾ, ਪੀ.ਕੇ ਸ਼ਰਮਾ, ਪਿੰ੍ਰੰਸੀਪਲ ਨਾਨਕ ਸਿੰਘ, ਅਸ਼ੋਕ ਸੇਠੀ ਤੇ ਵੀ.ਪੀ ਲੂੰਬਾ ਵੀ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply