Thursday, July 16, 2026

“ਸਰਬੱਤ ਦਾ ਭਲਾ” ਰੇਲ ਗੱਡੀ ਦਾ ਧੂਰੀ ਪਹੁੰਚਣ `ਤੇ ਭਰ੍ਹਵਾਂ ਸਵਾਗਤ

ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼  ਹਰੀ ਸਿੰਘ ਸਮੇਤ ਅਨੇਕਾਂ ਅਕਾਲੀ-ਭਾਜਪਾ PUNJ0510201919ਵਰਕਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਚਲਾਈ ਗਈ “ਸਰਬੱਤ ਦਾ ਭਲਾ” ਨਾਮੀ ਸਪੈਸ਼ਲ ਰੇਲ ਗੱਡੀ ਦਾ ਅੱਜ ਧੂਰੀ ਰੇਲਵੇ ਸਟੇਸ਼ਨ ਵਿਖੇ ਪਹੁੰਚਣ `ਤੇ ਭਰ੍ਹਵਾਂ ਸਵਾਗਤ ਕੀਤਾ ਗਿਆ।
              ਜਿਥੇ ਹਰੀ ਸਿੰਘ ਦੀ ਅਗਵਾਈ `ਚ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਲੱਡੂ ਵੰਡੇ ਗਏ, ਉਥੇ ਹੀ ਰੇਲ ਗੱਡੀ ਦੇ ਡਰਾਇਵਰ, ਗਾਰਡ ਸਮੇਤ ਹੋਰ ਅਮਲੇ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਹੰਸ ਰਾਜ ਗਰਗ, ਬ੍ਰਿਜੇਸ਼ਵਰ ਗੋਇਲ, ਧਰਮ ਪਾਲ, ਭੁਪਿੰਦਰ ਪਾਲ ਮਿੱਠਾ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply