ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਸਮੇਤ ਅਨੇਕਾਂ ਅਕਾਲੀ-ਭਾਜਪਾ
ਵਰਕਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਚਲਾਈ ਗਈ “ਸਰਬੱਤ ਦਾ ਭਲਾ” ਨਾਮੀ ਸਪੈਸ਼ਲ ਰੇਲ ਗੱਡੀ ਦਾ ਅੱਜ ਧੂਰੀ ਰੇਲਵੇ ਸਟੇਸ਼ਨ ਵਿਖੇ ਪਹੁੰਚਣ `ਤੇ ਭਰ੍ਹਵਾਂ ਸਵਾਗਤ ਕੀਤਾ ਗਿਆ।
ਜਿਥੇ ਹਰੀ ਸਿੰਘ ਦੀ ਅਗਵਾਈ `ਚ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਲੱਡੂ ਵੰਡੇ ਗਏ, ਉਥੇ ਹੀ ਰੇਲ ਗੱਡੀ ਦੇ ਡਰਾਇਵਰ, ਗਾਰਡ ਸਮੇਤ ਹੋਰ ਅਮਲੇ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਹੰਸ ਰਾਜ ਗਰਗ, ਬ੍ਰਿਜੇਸ਼ਵਰ ਗੋਇਲ, ਧਰਮ ਪਾਲ, ਭੁਪਿੰਦਰ ਪਾਲ ਮਿੱਠਾ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media