Sunday, September 20, 2026

ਸਰਕਾਰੀ ਕਾਲਜ ਵੁਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਸਰਵਾਈਕਲ ਕੈਂਸਰ ਬਾਰੇ ਭਾਸ਼ਣ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਫੁਲਕਾਰੀ ਸੀ.ਏ.ਐਨ ਦੇ ਸਹਿਯੋਗ ਨਾਲ ਸਰੂਪ ਰਾਣੀ ਸਰਕਾਰੀ ਕਾਲਜ ਵੁਮੈਨ ਦੇ ਐਨ.ਐਸ.ਐਸ PUNJ0710201904ਯੂਨਿਟ ਫੁਲਕਾਰੀ-ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਸਰਵਾਈਕਲ ਕੈਂਸਰ ਬਾਰੇ ਭਾਸ਼ਣ ਦਾ ਆਯੋਜਨ ਕੀਤਾ।
ਡਾ: ਨੀਰੂ ਗੁਪਤਾ ਨੇ ਇਸ ਸਮੇਂ ਬਿਮਾਰੀਆਂ ਦੀ ਰੋਕਥਾਮ ਦੇ ਲੱਛਣਾਂ, ਬਿਮਾਰੀ ਦੇ ਕਾਰਣਾਂ ਅਤੇ ਉਪਾਵਾਂ ਬਾਰੇ ਦੱਸਿਆ।ਇਸ ਤੋਂ ਬਾਅਦ ਹੋਏ ਰੁਬਰੂ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਕਈ ਤਰਾਂ ਦੇ ਪ੍ਰਸ਼ਨ ਪੁੱਛੇ।ਕਾਲਜ ਪ੍ਰਿੰਸੀਪਲ ਡਾ: ਸਵਿਤਾ ਸਚਦੇਵਾ ਨੇ ਲੜਕੀਆਂ ਨੂੰ ਬੱਚੇਦਾਨੀ ਦੇ ਕੈਂਸਰ ਦੇ ਖਤਰੇ ਨੂੰ ਰੋਕਣ ਲਈ ਜਾਂਚ ਕਰਵਾਉਣ ਅਤੇ ਟੀਕੇ ਲਗਾਉਣ ਦੀ ਅਪੀਲ ਕੀਤੀ ਅਤੇ ਆਪਣੇ ਪਰਿਵਾਰਾਂ ਅਤੇ ਆਂਢ-ਗੁਆਂਢ `ਚ ਜਾਗਰੂਕਤਾ ਫੈਲਾਉਣ ਲਈ ਕਿਹਾ।
    ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਬਾਰੇ ਫੁਲਕਾਰੀ ਨੇ ਚਲਾਈ ਜਾ ਰਹੀ ਦਸਤਖਤ ਮੁਹਿੰਮ ਬਾਰੇ ਵੀ ਦੱਸਿਆ।ਵਿਦਿਆਰਥੀਣਾਂ ਨੇ ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਦਾ ਵਾਅਦਾ ਕੀਤਾ।ਸ਼੍ਰੀਮਤੀ ਨਿਧੀ ਸਿੰਧਵਾਨੀ ਪ੍ਰਧਾਨ ਫੁਲਕਾਰੀ, ਸ਼੍ਰੀਮਤੀ ਰਮਿੰਦਰ ਗਰੋਵਰ ਅਤੇ ਸ਼੍ਰੀਮਤੀ ਪ੍ਰਿਯੰਕਾ ਗੋਇਲ ਵੀ ਵਿਦਿਆਰਥਣਾਂ ਦੇ ਰੂਬਰੂ ਹੋਈਆਂ।
ਬੋਟਨੀ ਵਿਭਾਗ ਦੀ ਮੁਖੀ ਸ੍ਰੀਮਤੀ ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਐਨ.ਐਸ.ਐਸ ਦੇ ਪ੍ਰੋਗਰਾਮ ਅਧਿਕਾਰੀ ਡਾ: ਵੰਦਨਾ ਬਜਾਜ ਅਤੇ ਸ਼੍ਰੀਮਤੀ ਮਨਜੀਤ ਮਿਨਹਾਸ ਵੀ ਮੌਜੂਦ ਰਹੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply