ਐਸ.ਏ.ਐਸ ਨਗਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਤੇ

ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਬਾਰੇ ਚਾਰ ਮਹੀਨੇ ਚੱਲਣ ਵਾਲੇ ਸਮਾਗਮਾਂ ਦੇ ਅਗਲੇ ਪ੍ਰੋਗਰਾਮ 11 ਤੋਂ 13 ਅਕਤੂਬਰ ਨੂੰ ਪੀ.ਏ.ਯੂ. ਗਰਾਊਂਡ ਲੁਧਿਆਣਾ, 15 ਤੋਂ 17 ਅਕਤੂਬਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, 19 ਤੋਂ 21 ਨੂੰ ਆਈ.ਐਫ.ਐਸ. ਕਾਲਜ ਘੱਲ ਕਲਾਂ ਮੋਗਾ, 23 ਤੋਂ 25 ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, 1 ਤੋਂ 3 ਨਵੰਬਰ ਨੂੰ ਵੀ.ਵੀ.ਆਈ.ਪੀ. ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਨੂੰ ਬਹੁ-ਤਕਨੀਕੀ ਕਾਲਜ ਬਟਾਲਾ, 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ, 17 ਤੋਂ 19 ਨਵੰਬਰ ਪੁੱਡਾ ਮੈਦਾਨ ਗੁਰਦਾਸਪੁਰ, 21 ਤੋਂ 23 ਨਵੰਬਰ ਰੌਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਨਵੰਬਰ ਐਸ.ਬੀ.ਐਸ ਨਗਰ ਸ਼ਹਿਰ, 29 ਨਵੰਬਰ ਤੋਂ 1 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ, 3 ਤੋਂ 5 ਦਸੰਬਰ ਨੂੰ ਚੰਡੀਗੜ, 7 ਤੋਂ 9 ਦਸੰਬਰ ਫ਼ਤਹਿਗੜ ਸਾਹਿਬ ਸ਼ਹਿਰ, 11 ਤੋਂ 13 ਦਸੰਬਰ ਪਟਿਆਲਾ ਸ਼ਹਿਰ, 15 ਤੋਂ 17 ਦਸੰਬਰ ਸੰਗਰੂਰ ਸ਼ਹਿਰ, 19 ਤੋਂ 21 ਦਸੰਬਰ ਬਰਨਾਲਾ ਸ਼ਹਿਰ, 23 ਤੋਂ 25 ਦਸੰਬਰ ਮਾਨਸਾ ਸ਼ਹਿਰ, 15 ਤੋਂ 17 ਜਨਵਰੀ 2020 ਨੂੰ ਬਠਿੰਡਾ ਸ਼ਹਿਰ, 19 ਤੋਂ 21 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ, 23 ਤੋਂ 25 ਜਨਵਰੀ ਫ਼ਾਜ਼ਿਲਕਾ ਸ਼ਹਿਰ, 27 ਤੋਂ 29 ਜਨਵਰੀ ਫ਼ਰੀਦਕੋਟ ਸ਼ਹਿਰ, 31 ਜਨਵਰੀ ਤੋਂ 2 ਫ਼ਰਵਰੀ ਨੂੰ ਫ਼ਿਰੋਜ਼ਪੁਰ ਸ਼ਹਿਰ, 4 ਤੋਂ 6 ਫ਼ਰਵਰੀ ਨੂੰ ਤਰਨ ਤਾਰਨ ਸ਼ਹਿਰ ਅਤੇ 8 ਤੋਂ 10 ਫ਼ਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਲਾਏ ਜਾਣਗੇ।
Punjab Post Daily Online Newspaper & Print Media