ਸੋਨੀ ਦੀ ਅਗਵਾਈ `ਚ ਲਗਾਈ ਗਈ ਰਾਵਣ ਨੂੰ ਅੱਗ
ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਅਮਨ) – ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ
ਸ਼ਰਧਾ ਨਾਲ ਗੋਲਬਾਗ ਮੈਦਾਨ ਵਿਚ ਮਨਾਇਆ ਗਿਆ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ।ਸੋਨੀ ਨੇ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ।ਉਨਾਂ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ।
ਦੁਸ਼ਹਿਰਾ ਕਮੇਟੀ ਵੱਲੋਂ ਸੋਨੀ ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੰੁਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।
ਸੋਨੀ ਵੱਲੋਂ ਨਰਾਇਣਗੜ੍ਹ ਛੇਹਰਟਾ ਵਿਖੇ ਮਨਾਏ ਜਾ ਰਹੇ ਦੁਸ਼ਹਿਰੇ ਪ੍ਰੋਗਰਾਮ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ।ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਅਤੇ ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਪਿਛਲੇ 25 ਸਾਲਾਂ ਤੋ ਨਰਾਇਣਗੜ ਛੇਹਰਟਾ ਵਿਖੇ ਦੁਸ਼ਹਿਰਾ ਸਮਾਗਮ ਸੋਨੀ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਸਹਿਦੇਵ, ਪ੍ਰਸ਼ੋਤਮ ਐਡਵੋਕੇਟ, ਰਮੇਸ਼ ਸ਼ਰਮਾ ਪ੍ਰਧਾਨ ਦੁਰਗਿਆਨਾ ਕਮੇਟੀ, ਯੂਨਿਸ ਕੁਮਾਰ ਡਿਪਟੀ ਮੇਅਰ, ਮਹੇਸ਼ ਖੰਨਾ, ਵਿਕਾਸ ਸੋਨੀ, ਅਰੁਣ ਪੱਪਲ ਕੌਂਸ਼ਲਰ, ਪਰਮਜੀਤ ਚੋਪੜਾ, ਗੁਰਦੇਵ ਦਾਰਾ, ਵਿੱਕੀ ਦੱਤਾ, ਪਰਮਜੀਤ ਬਤਰਾ, ਡਾ. ਰਾਕੇਸ਼ ਰਵੀ ਕਾਂਤ, ਰਮਨ ਬਾਬਾ ਆਦਿ ਹਾਜ਼ਰ ਸਨ ।ਦੋਨਾਂ ਦੁਸਹਿਰਾ ਕਮੇਟੀਆਂ ਵਲੋਂ ਕੈਬਨਿਟ ਮੰਤਰੀ ਸੋਨੀ ਦਾ ਸਨਮਾਨ ਵੀ ਕੀਤਾ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media