Tuesday, November 24, 2026

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ `ਤੇ ਅਧਿਆਪਕਾ ਅਤੇ ਬੱਚਿਆਂ ਦਾ ਸਨਮਾਨ

ਮਲੋਟ, 9 ਅਕਤੂਬਰ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਰਾਸ਼ਟਰ PUNJ0910201914ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਡਾ. ਸੁਨੀਲ ਅਰੋੜਾ ਮੈਡੀਕਲ ਅਫ਼ਸਰ ਮਲੋਟ ਨੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਪੰਜਾਬੀ ਅਧਿਆਪਕਾਂ ਮੈਡਮ ਸੰਤੋਸ਼ ਕੁਮਾਰੀ ਦੀ ਅਗਵਾਈ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਕੂਲ ਵਿੱਚ ਨੱਕੜ ਨਾਟਕ ਤੇ ਲੇਖ ਮੁਕਾਬਲੇ ਕਰਵਾਏ ਗਏ, ਅਤੇ ਸਵੱਛ ਭਾਰਤ ਦੀਆਂ ਪੇਟਿੰਗਾਂ ਬਣਾਈਆ ਗਈਆਂ।ਇਹਨਾਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

           ਬੇਹਤਰੀਨ ਕਾਰਗੁਜ਼ਾਰੀ ਲਈ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ।ਜਿਨ੍ਹਾਂ ਵਿਚ ਮੈਡਮ ਸਰੇਸ਼ਟਤਾ ਲੈਕਚਰਾਰ, ਸੁਨੀਲ ਕੁਮਾਰ ਗਲਹੋਤਰਾ ਲੈਕਚਰਾਰ, ਧਰਮਵੀਰ ਲੈਕਚਰਾਰ, ਰਾਜ ਕੁਮਾਰ ਲੈਕਚਰਾਰ, ਮੈਡਮ ਅਨੁਪਮ ਸ.ਸ ਅਧਿਆਪਕਾਂ, ਰੌਸ਼ਨ ਸਿੰਘ ਸਾਇੰਸ ਅਧਿਆਪਕ, ਮੈਡਮ ਸੰਤੋਸ਼ ਕੁਮਾਰੀ ਪੰਜਾਬੀ ਅਧਿਆਪਕਾ ਸ਼ਾਮਲ ਸਨ।ਮੁੱਖ ਮਹਿਮਾਨ ਡਾ. ਸੁਨੀਲ ਅਰੋੜਾ ਨੂੰ ਸਕੂਲ ਪ੍ਰਿੰਸੀਪਲ ਵਿਜੈ ਗਰਗ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ ਪੀ ਈ ਨੇ ਸੰਭਾਲੀ।
 
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply