Monday, August 24, 2026

550 ਸਾਲਾ ਪ੍ਰਕਾਸ਼ ਪੁਰਬ’- ਸਰਕਾਰੀ ਕਾਲਜ ਮਲੇਰਕੋਟਲਾ ’ਚ ਗੁਰੂ ਨਾਨਕ ਬਗੀਚੀ ਸਥਾਪਿਤ

ਮਾਲੇਰਕੋਟਲਾ,/ ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ PUNJ0910201913ਦੇ ਸਬੰਧ ਵਿੱਚ ਕੁਦਰਤ ਨਾਲ ਸਾਂਝ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਵਿੱਚ ‘ਗੁਰੂ ਨਾਨਕ ਬਗੀਚੀ’ ਸਥਾਪਤ ਕੀਤੀ ਗਈ ਹੈ। ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਅਤੇ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਰਵਿੰਦ ਸੋਹੀ ਦੀ ਪ੍ਰੇਰਨਾ ਸਦਕਾ ਕਾਲਜ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਇਸ ਬਗੀਚੀ ਵਿੱਚ ਵੱਖ-ਵੱਖ ਕਿਸਮਾਂ ਦੇ 150 ਦੇ ਕਰੀਬ ਪੌਦੇ ਲਗਾਏ ਗਏ।ਵਿਦਿਆਰਥੀਆਂ ਨੇ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ ਅਤੇ ਆਪਣੇ ਜਨਮ ਦਿਨ ਸਮੇਤ ਹੋਰ ਖੁਸ਼ੀ ਦੇ ਮੌਕਿਆਂ `ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਹੋਏ ਬੂਟੇ ਲਗਾਉਣ ਅਤੇ ਬੂਟਿਆਂ ਦੀ ਮਿਆਰੀ ਪਰਵਰਿਸ਼ ਕਰਨ ਦਾ ਫੈਸਲਾ ਕੀਤਾ।ਕਾਲਜ ਦੇ ਪ੍ਰਿੰਸੀਪਲ ਨੇ ਵਲੰਟੀਅਰਾਂ ਵੱਲੋਂ ਸਵੈ-ਇੱਛਾ ਨਾਲ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਇਸ ਉਦਮ ਸਦਕਾ ਯਕੀਨੀ ਤੌਰ `ਤੇ ਕਾਲਜ ਕੈਂਪਸ ਵਿੱਚ ਹਰਿਆਲੀ ਦਾ ਵਾਧਾ ਹੋਵੇਗਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply