Thursday, April 16, 2026

ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਸ਼ਤਾਬਦੀ ਸਮਾਰੋਹ

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) –  ਜਲ੍ਹਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਸਮਾਰੋਹ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ PUNJ1010201904ਮਨਾਇਆ ਗਿਆ।ਇਸ ਸਮੇਂ ਜਲ੍ਹਿਆਂਵਾਲਾ ਬਾਗ ਕਤਲੇਆਮ ਯੂਨੀਵਰਸਿਟੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਅੰਮ੍ਰਿਤਸਰ ਦੇ ਅਡਵਾਂਸ ਸ਼਼੍ਰੇਣੀ ਦੇ 20 ਸਕੂਲਾਂ ਦੇ ਵਿਦਿਆਰਥੀਸ਼ਾਮਲ ਹੋਏ।
            ਮੁੱਖ ਮਹਿਮਾਨ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਸੀਨੀਅਰ  ਪੱਤਰਕਾਰ ਵਿਪਨ ਰਾਣਾ ਸਨ।ਸਰੂਪ ਰਾਣੀ ਸਰਕਾਰੀ ਕਾਲਜ ਪ੍ਰੋ. ਰੁਪਿੰਦਰ ਕੌਰ ਅਤੇ ਪ੍ਰੋ. ਖੁਸ਼ਪਾਲ ਸੰਧੂ ਨੇ ਜੱਜਾਂ ਦੀ ਭੂਮਿਕਾ ਨਿਭਾਈ।ਮੁਕਾਬਲੇ ਵਿੱਚ ਪਹਿਲਾ ਸਥਾਨ ਅਰਪਿਤਾ ਮਾਧਵ ਵਿਦਿਆ ਨਿਕੇਤਨ, ਦੂਜਾ ਸਥਾਨ ਖੁਸ਼ੀ ਸੀਨੀਅਰ ਸਕੂਲ ਅਤੇ ਤੀਸਰਾ ਸਥਾਨ ਪਾਰੁਲ ਆਨੰਦ ਅਜੰਤਾ ਪਬਲਿਕ ਨੇ ਹਾਸਲ ਕੀਤਾ।ਗਰਵ ਵਰਮਾ ਹੋਲੀ ਹਾਰਟ ਪੈਰਾਡਾਈਜ ਸਕੂਲ ਦੇ ਇਕ ਵਿਦਿਆਰਥੀ ਨੂੰ ਹੌਸਲਾ ਵਧਾਊ ਇਨਾਮ ਮਿਲਿਆ।
           ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿੳਾ।ਪ੍ਰੋਗਰਾਮ ਵੰਦੇ ਮਾਤਰਮ ਨਾਲ ਸਮਾਪਤ ਹੋਇਆ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply