ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਲ੍ਹਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਸਮਾਰੋਹ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ
ਮਨਾਇਆ ਗਿਆ।ਇਸ ਸਮੇਂ ਜਲ੍ਹਿਆਂਵਾਲਾ ਬਾਗ ਕਤਲੇਆਮ ਯੂਨੀਵਰਸਿਟੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਅੰਮ੍ਰਿਤਸਰ ਦੇ ਅਡਵਾਂਸ ਸ਼਼੍ਰੇਣੀ ਦੇ 20 ਸਕੂਲਾਂ ਦੇ ਵਿਦਿਆਰਥੀਸ਼ਾਮਲ ਹੋਏ।
ਮੁੱਖ ਮਹਿਮਾਨ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਸੀਨੀਅਰ ਪੱਤਰਕਾਰ ਵਿਪਨ ਰਾਣਾ ਸਨ।ਸਰੂਪ ਰਾਣੀ ਸਰਕਾਰੀ ਕਾਲਜ ਪ੍ਰੋ. ਰੁਪਿੰਦਰ ਕੌਰ ਅਤੇ ਪ੍ਰੋ. ਖੁਸ਼ਪਾਲ ਸੰਧੂ ਨੇ ਜੱਜਾਂ ਦੀ ਭੂਮਿਕਾ ਨਿਭਾਈ।ਮੁਕਾਬਲੇ ਵਿੱਚ ਪਹਿਲਾ ਸਥਾਨ ਅਰਪਿਤਾ ਮਾਧਵ ਵਿਦਿਆ ਨਿਕੇਤਨ, ਦੂਜਾ ਸਥਾਨ ਖੁਸ਼ੀ ਸੀਨੀਅਰ ਸਕੂਲ ਅਤੇ ਤੀਸਰਾ ਸਥਾਨ ਪਾਰੁਲ ਆਨੰਦ ਅਜੰਤਾ ਪਬਲਿਕ ਨੇ ਹਾਸਲ ਕੀਤਾ।ਗਰਵ ਵਰਮਾ ਹੋਲੀ ਹਾਰਟ ਪੈਰਾਡਾਈਜ ਸਕੂਲ ਦੇ ਇਕ ਵਿਦਿਆਰਥੀ ਨੂੰ ਹੌਸਲਾ ਵਧਾਊ ਇਨਾਮ ਮਿਲਿਆ।
ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿੳਾ।ਪ੍ਰੋਗਰਾਮ ਵੰਦੇ ਮਾਤਰਮ ਨਾਲ ਸਮਾਪਤ ਹੋਇਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media