ਨਾਂਦੇੜ/ ਹਜ਼ੂਰ ਸਾਹਿਬ, 11 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ `ਤੇ ਦਸ਼ਹਿਰਾ ਹੱਲਾ ਮਹੱਲਾ ਤਿਉਹਾਰ ਮਨਾਉਣ
ਪੰਜਾਬ ਤੋਂ ਇੱਥੇ ਪੰਹੁਚੇ ਨਿਹੰਗ ਸਿੰਘਾਂ ਦਲਾਂ ਵਲੋਂ ਨੇਜਾਬਾਜ਼ੀ ਦੇ ਕਰਤਬ ਦਿਖਾਏ ਗਏ ।ਪੰਜ ਦਲਾਂ ਦੇ 60 ਤੋਂ ਜਿਆਦਾ ਘੋੜਸਵਾਰਾਂ ਨੇ ਜਦੋਂ ਤੇਜ਼ ਰਫਤਾਰ ਘੋੜਿਆਂ `ਤੇ ਸਵਾਰੀ ਕਰਦੇ ਹੋਏ ਘਾਹ ਦੀਆਂ ਗੁਛੀਆਂ ਨੂੰ ਆਪਣੇ ਬਰਛੇ ਨਾਲ ਚੁੱਕਿਆ ਤਾਂ ਹਜਾਰਾਂ ਦਰਸ਼ਕ ਨੇ ਤਾਲੀਆਂ ਵਜਾ ਕੇ ਸਵਾਗਤ ਕੀਤਾ।
ਗੁਰਦੁਆਰਾ ਤਖਤ ਸਚਖੰਡ ਕੰਪਲੈਕਸ ਵਿਚ ਨਿਹੰਗ ਸਿੰਘਾਂ ਦੇ ਪੰਜ ਦਲ ਇਕੱਤਰ ਹੋਏ ਅਤੇ ਤਖਤ ਸਾਹਿਬ ਵਿਖੇ ਅਰਦਾਸ ਕਰ ਕਰੇ ਇਹ ਦਲ ਨੇਜਾਬਾਜ਼ੀ ਲਈ ਮੈਦਾਨ ਵੱਲ ਚਲੇ ਗਏ।ਇਹਨਾਂ ਦਲਾਂ ਵਿੱਚ ਤਰਨਾ ਦਲ ਦੇ ਮੁੱਖੀ ਸੰਤ ਬਾਬਾ ਗੁਰਦੇਵ ਸਿੰਘ, ਬਾਬਾ ਬਿਧੀਚੰਦ ਦਲ ਦੇ ਉਪ ਮੁੱਖੀ ਚਰਨਜੀਤ ਸਿੰਘ, ਤਰਨਾ ਦਲ ਦੇ ਬਾਬਾ ਗੱਜਣ ਸਿੰਘ, ਅਤੇ ਬੱਢਾ ਦਾਲ ਦੇ ਨੁਮਾਇੰਦੇ ਸ਼ਾਮਲ ਸਨ।ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ, ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਂਬਰ ਮਨਪ੍ਰੀਤ ਸਿੰਘ ਕੁੰਜੀਵਾਲੇ, ਬੋਰਡ ਦੇ ਸਪਰਡੈਂਟ ਗੁਰਵਿੰਦਰ ਸਿੰਘ ਵਧਵਾ, ਉਚ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਚਿਰਾਗੀਆ, ਹਰਜੀਤ ਸਿੰਘ ਕੜੇਵਾਲੇ ਆਦਿ ਵੀ ਮੌਜੂਦ ਸਨ।ਦਲਾਂ ਦੇ ਘੋੜ ਸਵਾਰਾਂ ਨੇ ਹਵਾ ਨਾਲ ਗੱਲ ਕਰਨ ਵਾਲੇ ਤੇਜ਼ ਰਫ਼ਤਾਰ ਘੋੜੇ ਦੌੜਾਏ ਤਾਂ ਵੇਖਣਵਾਲ਼ਿਆਂ ਦੇ ਸਾਹ ਰੁਕ ਗਏ।
ਨੇਜਾਬਾਜ਼ੀ ਦੇ ਇਹ ਕਰਤਬ ਵੇਖ ਕੇ ਹਜਾਰਾਂ ਦਰਸ਼ਕ ਮੰਤਰਮੁਗਧ ਹੋ ਉਠੇ। ਜੇਤੂ ਘੋੜ ਸਵਾਰਾਂ ਨੂੰ ਨਗਦ ਇਨਾਮ ਦਿੱਤੇ ਗਏ।ਨੇਜਾਬਾਜ਼ੀ ਦੇਖਣ ਪੁੱਜੇ ਹਜਾਰਾਂ ਦਰਸ਼ਕਾਂ ਲਈ ਗੁਰਦੁਆਰਾ ਤਖਤ ਸਚਖੰਡ ਬੋਰਡ ਵਲੋਂ ਮਿੱਠੇ ਜਦ ਦੀ ਛਬੀਲ ਲਗਾਈ।ਨੇਜਾਬਾਜ਼ੀ ਦੇ ਬਾਅਦ ਹੁਣ ਇਹ ਦਲ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਆਜੋਜਿਤ ਤਿੰਨ ਦਿਨਾਂ ਜਨਮ ਉਤਸਵ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ ਦੀ ਮੇਜਬਾਨੀ ਵਿੱਚ ਇਹ ਸਾਰੇ ਦਲ ਵੀ ਨੇਜਾਬਾਜ਼ੀ ਮੁਕਾਬਲੇ ਹੋਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media