Tuesday, April 28, 2026

ਸੂਚਨਾ ਲੈਣਾ ਹਰ ਨਾਗਰਿਕ ਦਾ ਅਧਿਕਾਰ – ਡਿਪਟੀ ਕਮਿਸ਼ਨਰ

ਮੈਗਸਿਪਾ ਵੱਲੋਂ ਇਕ ਦਿਨਾਂ ਆਰ.ਟੀ.ਆਈ ਟ੍ਰੇਨਿੰਗ ਸੈਮੀਨਾਰ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵਲੋਂ ਬੱਚਤ ਭਵਨ ਵਿਖੇ PUNJ1310201915ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਵੋਤਮ (ਉਤਮ ਸੇਵਾ) ਜਨ ਹਿੱਤ ਲਈ ਪ੍ਰਦਾਨ ਅਤੇ ਸੂਚਨਾ ਦਾ ਅਧਿਕਾਰ ਐਕਟ 2005 ਤੋਂ ਜਾਣੂ ਕਰਵਾਉਣ ਲਈ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਇਕ ਦਿਨਾਂ ਸੈਮੀਨਾਰ ਲਗਾਇਆ ਗਿਆ।  
    ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਹਰੇਕ ਵਿਅਕਤੀ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਕਿਸੇ ਵੀ ਜਨਤਕ ਸੰਸਥਾਵਾਂ ਪਾਸੋਂ ਮਿਥੇ ਸਮੇਂ ਅੰਦਰ ਜਾਣਕਾਰੀ ਲੈ ਸਕਦਾ ਹੈ।ਉਨ੍ਹਾਂ ਕਿਹਾ ਕਿ ਸੂਚਨਾ ਤੇ ਅਧਿਕਾਰ ਐਕਟ ਦਾ ਉਦੇਸ਼ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ।ਢਿਲੋਂ ਨੇ ਕਿਹਾ ਕਿ  ਹਰੇਕ ਆਰ.ਟੀ.ਆਈ ਐਕਟ ਤਹਿਤ ਮੰਗੀ ਗਈ ਸੂਚਨਾ 30 ਦਿਨਾਂ ਦੇ ਅੰਦਰ ਅੰਦਰ ਬਿਨੈਕਾਰ ਨੂੰ ਮੁਹੱਈਆ ਕਰਵਾਉਣੀ ਜਰੂਰੀ ਹੈ ਜੇਕਰ 30 ਦਿਨ ਤੋਂ ਉਪਰ ਹੋ ਜਾਣ ਤਾਂ  ਬਿਨੈਕਾਰ ਕੋਲੋਂ ਬਣਦੀ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੂਚਨਾ ਅਫਸਰ ਨੇ ਬਿਨੈਕਾਰ ਵੱਲੋਂ ਮੰਗੀ ਗਈ ਸੂਚਨਾ ਨੂੰ ਖਾਰਜ਼ ਕੀਤਾ ਹੈ ਤਾਂ ਉਸ ਦਾ ਕਾਰਨ ਵੀ ਦੱਸਣਾ ਜਰੂਰੀ ਹੈ।
    ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਐਸ.ਪੀ ਜੋਸ਼ੀ ਰਿਟਾਇਰਡ ਡੀ.ਸੀ.ਪੀ ਰਿਜ਼ਨਲ ਪ੍ਰਾਜੈਕਟ ਡਾਇਰੈਕਟਰ ਮੈਗਸਿਪਾ ਜਲੰਧਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਦਾ ਮੁੱਖ ਉਦੇਸ਼ ਸਰਕਾਰੀ ਅਧਕਾਰੀਆਂ ਤੇ ਕਰਮਚਾਰੀਆਂ ਨੂੰ ਸੂਚਨਾ ਅਧਿਕਾਰ ਬਾਰੇ ਸਪੱਸ਼ਟ ਜਾਣਕਾਰੀ ਦੇਣਾ ਸੀ।ਉਨਾਂ ਕਿਹਾ ਕਿ ਜੇਕਰ ਕੋਈ ਬਿਨੈਕਾਰ ਸੂਚਨਾ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਮਹਿਕਮੇ ਦੇ ਨਾਮਜਦ ਅਧਿਕਾਰੀ ਪਾਸ ਅਪੀਲ ਵੀ ਕਰ ਸਕਦਾ ਹੈ ਅਤੇ ਅਪੀਲ ਅਧਿਕਾਰੀ ਨੂੰ 30 ਦਿਨਾਂ ਜਾਂ ਖਾਸ ਕੇਸ ਵਿੱਚ 45 ਦਿਨਾਂ ਵਿੱਚ ਅਪੀਲ `ਤੇ ਫੈਸਲਾ ਕਰਨਾ ਜਰੂਰੀ  ਹੈ।
      ਇਸ ਮੌਕੇ ਡਾ: ਊਸ਼ਾ ਕਪੂਰ ਪ੍ਰਿੰਸੀਪਲ ਰਿਟਾਇਰਡ ਜੀ.ਐਨ.ਡੀ.ਯੂ ਕਾਲਜ ਜਲੰਧਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਪੱਖ ਢੰਗ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਬਿਨੈਕਾਰ ਵੱਲੋਂ ਮੰਗੀ ਗਈ ਸੂਚਨਾ ਮਿਥੇ ਸਮੇਂ ਅੰਦਰ ਹੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।  
    ਰਾਜੀਵ ਮਦਾਨ ਐਡਵੋਕੇਟ ਨੇ ਕਿਹਾ ਕਿ ਜੇ ਕੋਈ ਬਿਨੈਕਾਰ ਸੂਚਨਾ ਦੇ ਅਧਿਕਾਰ ਤਹਿਤ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਹੈ ਤਾਂ ਉਸ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ।ਉਨ੍ਹਾਂ ਦੱਸਿਆ ਕਿ ਲੋੜੀਂਦੀ ਫੀਸ ਤੋਂ ਬਗੈਰ ਪ੍ਰਾਪਤ ਹੋਏ ਬਿਨੈਪੱਤਰਾਂ `ਤੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ।
     ਇਸ ਮੌਕੇ ਜਤਿੰਦਰ ਸਿੰਘ ਸੰਧੂ ਬਾਗਬਾਨੀ ਅਫਸਰ, ਬਰਿੰਦਰ ਸਿੰਘ ਭੌਂਅ ਪਰਖ ਅਫਸਰ, ਸਰਵਣ ਸਿੰਘ ਇੰਸਪੈਕਟਰ, ਸੰਜੀਵ ਕੁਮਾਰ ਏ.ਐਫ.ਐਸ.ਓ, ਕੁਲਦੀਪ ਸਿੰਘ ਐਸ.ਡੀ.ਓ, ਐਸ.ਐਸ ਚਾਹਲ ਈ.ਟੀ.ਓ, ਨੀਲਮ ਰਾਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply