Tuesday, June 30, 2026

ਸ਼ਹੀਦੇ-ਆਜਮ ਦੇ ਜਨਮ ਦਿਵਸ਼ ਨੂੰ ਸਮਰਪਿਤ ਆਯੁਰਵੈਦਿਕ ਤੇ ਪੰਚਕਰਮਾਂ ਮੁਫਤ ਚੈਕਅੱਪ ਕੈਂਪ 28 ਨੂੰ

PPN26091402

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ) – ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ:) ਬਠਿੰਡਾ ਵੱਲੋਂ ਸ਼ਹੀਦੇ-ਆਜਮ ਸ: ਭਗਤ ਸਿੰਘ ਦੇ ਜਨਮ ਦਿਵਸ਼ ਨੂੰ ਸਮਰਪਿਤ ਆਯੁਰਵੈਦਿਕ ਅਤੇ ਪੰਚਕਰਮਾਂ ਦਾ ਮੁਫਤ ਚੈਕਅੱਪ ਕੈਂਪ 28 ਸਤੰਬਰ, ਦਿਨ ਐਤਵਾਰ  ਸਵੇਰੇ 9 ਵਜੇ ਤੋਂ 2 ਵਜੇ ਤਕ ਲਾਇਬਰੇਰੀ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸਦ ਬਠਿੰਡਾ ਕਰਨਗੇ । ਲਾਇਬਰੇਰੀ ਦੇ ਜਨਰਲ ਸਕੱਤਰ ਕੁਲਦੀਪ ਧੀਂਗੜਾ ਨੇ ਕੈਂਪ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੈਂਪ ਵਿਚ ਆਯੁਰਵੈਦਿਕ ਦੇ ਮਾਹਿਰ ਡਾਕਟਰ ਅਨੁਰਾਗ ਗਿਰਧਰ ਅਤੇ ਡਾ ਮਮਤਾ ਮਰੀਜਾਂ ਦਾ ਚੈਕਅੱਪ ਕਰਨਗੇ ਅਤੇ ਮੌਕੇ ਤੇ ਲੌੜਵੰਦ ਮਰੀਜਾਂ ਨੂੰ ਦਵਾਈ ਵੀ ਮੁਫਤ ਦਿੱਤੀ ਜਾਵੇਗੀ । ਮਰੀਜਾਂ ਦੇ ਜਰੂਰੀ ਟੈਸਟ ਵੀ ਬਿਲਕੁਲ ਫਰੀ ਕੀਤੇ ਜਾਣਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply