ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ )- ਸਥਾਨਕ ਸ਼ਹਿਰ ਦੀ ਆਸਰਾ ਵੈਲਫੇਅਰ ਸੁਸਾਇਟੀ ਰਜਿ: ਦੇ ਚੇਅਰਮੈਨ ਵਿਨੋਦ ਗੋਇਲ ਨੇ ਆਪਣੇ ਪੁੱਤਰ ਸੁਮਿਤ ਗੋਇਲ ਦੇ 31 ਵੇਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ, ਜਿਥੇ ਸੁਮਿਤ ਗੋਇਲ ਨੇ 28ਵੀਂ ਵਾਰ ਖੂਨ ਦਾਨ ਕੀਤਾ। ਇਸ ਮੌਕੇ ਸ਼ਹਿਰੀ ਅਕਾਲੀ ਦਲ ਯੂਥ ਦੇ ਜਨਰਲ ਸੈਕਟਰੀ ਜਗਮੋਹਨ ਸਿੰਘ ਮੱਕੜ ਵਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਇਕ ਤਾਂ ਸਿਹਤ ਦਾ ਸੁਧਾਰ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ ਅਤੇ ਇਸ ਖੂਨ ਨਾਲ ਜਿੰਦਗੀ ਬਚਾਉਣ ਦਾ ਨੇਕ ਕੰਮ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵੀ 10 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਖੂਨਦਾਨੀਆਂ ਨੂੰ ਆਸ਼ੀਰਵਾਦ ਦੇਣ ਵਾਲਿਆਂ ਵਿਚ ਵਿਨੋਦ ਬਾਂਸਲ,ਮੈਡਮ ਕਾਂਤਾ ਗੋਇਲ, ਤਜਿੰਦਰ, ਬਸੰਤ ਭੱਟ, ਵਿਜੈ ਬਤਰਾ ਆਦਿ ਹਾਜ਼ਰ ਸਨ।
ਕੈਪਸ਼ਨ : ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ। ਤਸਵੀਰ ਗੋਲਡੀ