Thursday, June 18, 2026

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਕੀਤਾ ਜਾਵੇਗਾ ਹਲਕਾ ਜੋਗਾ ‘ਚ ਸਵਾਗਤ -ਅਤਲਾ

ਭੀਖੀ, 18 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) –  ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ Atlaਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ 18 ਨਵੰਬਰ ਨੂੰ ਸ਼ਾਮ ਸਮੇਂ ਗੁਰਦੁਆਰਾ ਸੂਲੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਟ ਧਰਮੂ ਰਾਤ ਵਿਸ਼ਰਾਮ ਉਪਰੰਤ 19 ਅਕਤੂਬਰ ਨੂੰ ਸਵੇਰੇ 9 ਵਜੇ ਅਰੰਭ ਹੋ ਕੇ ਮਾਨਸਾ, ਰੱਲਾ, ਜੋਗਾ, ਅਕਲੀਆ ਦੇ ਰਸਤੇ ਬਰਨਾਲਾ ਜਾ ਕੇ ਰਾਤ ਵਿਸ਼ਰਾਮ ਕਰੇਗਾ।ਉਨ੍ਹਾਂ ਦੱਸਿਆ ਕਿ 19 ਨਵੰਬਰ ਸ਼ਨੀਵਾਰ 12.00 ਵਜੇ ਰੱਲੇ ਜੋਗੀਪੀਰ ਵਾਲੇ ਗੇਟ ਕੋਲ ਪਹੁੰਚਣ ‘ਤੇ ਹਲਕਾ ਜੋਗਾ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply