ਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਜਿਲ੍ਹਾ ਪ੍ਰਸਾਸਨ
ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 4 ਨਵੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸੇ ਹੀ ਦਿਨ ਡੀ.ਏ.ਸੀ ਵਿਖੇ ਪਲਾਸਟਿਕ ਖਿਲਾਫ ਮੂਹਿੰਮ ਵੀ ਚਲਾਈ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ (ਜ) ਅਭਿਜੀਤ ਕਪਲਿਸ਼ ਨੇ ਵੱਖ ਕਾਲਜਾਂ ਦੇ ਨੁਮਾਇੰਦਿਆਂ ਅਤੇ ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ, ਪ੍ਰਵੀਨ ਜਗੋਤਰਾ ਤਵੀ ਇੰਜੀਨੀਰਿੰਗ ਕਾਲਜ, ਡਾ. ਐਚ.ਐਸ ਪਠਾਨਿਆ ਅਤੇ ਬੀ.ਡੀ ਸ਼ਰਮਾ ਐਸ.ਡੀ ਕਾਲਜ ਪਠਾਨਕੋਟ, ਡਾ. ਨਿਤਿਨ ਭਾਰਤੀ ਗੁਪਤਾ ਅਤੇ ਅਰੁਣ ਕੁਮਾਰ ਸਾਂਈ ਕਾਲਜ ਆਫ ਫਾਰਮੈਸੀ, ਪਰਸ਼ੋਤਮ ਲਾਲ ਅਤੇ ਸੁਖਬੀਰ ਸਿੰਘ ਕਾਟਲ ਸਰਕਾਰੀ ਆਈ.ਟੀ.ਆਈ ਕਾਲਜ (ਲੜਕੇ) ਪਠਾਨਕੋਟ, ਮਨਦੀਪ ਕੁਮਾਰ ਅਤੇ ਜਸਵਿੰਦਰ ਕੋਰ ਏ.ਬੀ ਕਾਲਜ ਪਠਾਨਕੋਟ, ਰਮਨਦੀਪ ਸਿੰਘ ਸੁਖਜਿੰਦਰਾ ਕਾਲਜ ਦੁਨੇਰਾ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਵੱਲੋਂ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ ਅਤੇ ਬੈਂਕਾਂ ਵੱਲੋਂ ਇੱਕ ਆਉਟਰੀਚ ਪ੍ਰੋਗਰਾਮ ਵੀ ਰੱਖਿਆ ਗਿਆ ਹੈ।ਪ੍ਰੋਗਰਾਮ ਦੇ ਦੋਰਾਨ ਅੰਗਦਾਨ ਬਾਰੇ ਜਾਗਰੂਕ ਕਰਨ ਵਿਸ਼ੇਸ ਵਕਤਾ ਹਾਜ਼ਰ ਰਹਿਣਗੇ ਅਤੇ ਅੰਗਦਾਨ ਦੇ ਫਾਰਮ ਵੀ ਭਰੇ ਜਾਣਗੇ।ਇਸ ਮੋਕੇ ਤੇ ਸੀਨੀਅਰ ਸਿਟੀਜਨ ਲਈ ਵੀ ਇੱਕ ਵਿਸ਼ੇਸ ਪੋ੍ਰਗਰਾਮ ਉਲੀਕਿਆ ਗਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media