ਭੀਖੀ, 19 ਅਕਤੂਬਰ (ਪੰਜਾਬ ਪੋਸਟ- ਕਮਲ ਕਾਂਤ) – ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ
ਨਗਰ ਕੀਰਤਨ ਮਾਨਸਾ ਜਿਲੇ ਦੇ ਹਲਕਾ ਜੋਗਾ `ਚ ਦਾਖਲ `ਤੇ ਰੱਲੇ ਜੋਗੀਪੀਰ ਵਾਲੇ ਗੇਟ `ਤੇ ਸਿੱਖ ਸੰਗਤਾਂ ਵਲੋਂ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ।ਪੰਜ ਪਿਆਰੇ ਸਹਿਬਾਨ ਅਤੇ ਕਾਰਜਕਾਰਣੀ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਸਾਹਿਬ ਭੇਟ ਕੀਤੇ ਗਏ।
ਇਸ ਸਮੇਂ ਸੁਖਚੈਨ ਸਿੰਘ ਅਤਲਾ, ਗਿਆਨੀ ਹਰਜਿੰਦਰ ਸਿੰਘ, ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਰਾਮ ਸਿੰਘ ਅਤਲਾ ਕਲਾਂ ਪ੍ਰਧਾਨ ਹਾਕਮ ਸਿੰਘ ਅਤਲਾ ਕਲਾਂ ਹਰਜਿੰਦਰ ਸਿੰਘ ਮਾਖਾ ਹੈਂਡ ਗ੍ਰੰਥੀ ਦਰਸ਼ਨ ਸਿੰਘ ਕੁਲਵੰਤ ਸਿੰਘ ਮੋਹਰ ਸਿੰਘ ਵਾਲਾ ਗੁਰਦੀਪ ਸਿੰਘ ਭੀਖੀ ਜੀਵਨ ਸਿੰਘ ਭੀਖੀ ਬਲਜੀਤ ਸਿੰਘ ਅਤਲਾ ਜਗਦੇਵ ਸਿੰਘ ਮੂਲਾ ਸਿੰਘ ਵਾਲਾ ਮੱਖਣ ਸਿੰਘ ਉਭਾ ਮਨੇਜਰ ਅਜੈਬ ਸਿੰਘ ਜੋਗਾ ਅਤੇ ਪਿੰਡ ਅਤਲਾ ਖੁਰਦ ਅਤਲਾ ਕਲਾਂ ਭੁਪਾਲ ਕਲਾਂ ਭੁਪਾਲ ਪਲਾਂਟ ਅਲੀਸ਼ੇਰ ਕਲਾਂ ਅਲੀਸ਼ੇਰ ਖੁਰਦ ਮਾਖਾ ਚਹਿਲਾਂ ਢੈਪਈ ਖੀਵਾ ਕਲਾਂ ਖੀਵਾ ਖੁਰਦ ਆਦਿ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media