Tuesday, November 24, 2026

ਗੁੜ ਬਣਾਉਣ ਦੇ ਧੰਦੇ ਰਾਹੀਂ ਲੱਖਾਂ ਕਮਾਉਣ ਵਾਲਾ ਕਿਸਾਨ ਨੌਜਵਾਨਾਂ ਲਈ ਬਣਿਆ ਮਿਸਾਲ

ਸ਼ੂਗਰ ਮਿੱਲਾਂ ਦੇ ਸਤਾਏ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਦਿੱਤਾ ਸੁਨੇਹਾ
ਧੂਰੀ, 23 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨੇੜਲੇ ਪਿੰਡ ਬੱਬਨਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਕਿਸਾਨ ਨੇ ਸ਼ੂਗਰ ਮਿੱਲਾਂ Gur Ghulariਵੱਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਦੇ ਰੋਸ ਵਜੋਂ ਗੁੜ ਬਣਾਉਣ ਦਾ ਸਹਾਇਕ ਧੰਦਾ ਅਪਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਇਲਾਕੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਅਤੇ ਦੂਸਰੇ ਕਿਸਾਨਾਂ ਨੂੰ ਵੀ ਸਹਾਇਕ ਧੰਦੇ ਅਪਨਾਉਣ ਦਾ ਸੁਨੇਹਾ ਦਿੱਤਾ ਹੈ।
ਧੂਰੀ-ਮਾਲੇਰਕੋਟਲਾ ਮੁੱਖ ਮਾਰਗ `ਤੇ ਗੰਨੇ ਦਾ ਘੁਲ੍ਹਾੜ ਲਗਾ ਕੇ ਕਾਰੋਬਾਰ ਵਿੱਚ ਸਫਲਤਾ ਦੀਆਂ ਪੌੜੀਆਂ ਚੜਣ ਵਾਲੇ ਨੌਜਵਾਨ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ 15 ਏਕੜ ਜ਼ਮੀਨ ਵਿੱਚ ਝੋਨਾ ਲਗਾਉਣ ਦੀ ਬਜਾਏ ਗੰਨਾ ਬੀਜਦਾ ਹੈ ਅਤੇ ਉਸ ਗੰਨੇ ਨੂੰ ਉਹ ਸ਼ੂਗਰ ਮਿੱਲਾਂ ਜਾਂ ਹੋਰ ਵਪਾਰੀਆਂ ਨੂੰ ਵੇਚਣ ਦੀ ਬਜਾਏ ਆਪਣੇ ਘੁਲਾੜ `ਤੇ ਹੀ ਗੁੜ੍ਹ ਅਤੇ ਸ਼ੱਕਰ ਬਣਾ ਕੇ ਵੇਚਦਾ ਹੈ ਅਤੇ ਹਰ ਸੀਜ਼ਨ ਵਿੱਚ ਲੱਖਾਂ ਰੁਪਏ ਕਮਾਉਂਦਾ ਹੈ।ਉਸ ਨੇ ਕਿਹਾ ਕਿ ਜੇਕਰ ਖੇਤੀਬਾੜੀ ਕਰਨ ਵਾਲੇ ਕਿਸਾਨ ਫਲ, ਸਬਜ਼ੀਆਂ ਆਦਿ ਬੀਜ਼ ਕੇ ਸਹਾਇਕ ਧੰਦੇ ਅਪਣਾ ਲੈਣ ਤਾਂ ਉਹ ਵੀ ਲੱਖਾਂ ਰੂਪੈ ਕਮਾ ਸਕਦੇ ਹਨ।PUNJ2310201909ਆਪਣੇ ਸਾਥੀ ਚਮਕੌਰ ਸਿੰਘ ਨਾਲ ਘੁਲ੍ਹਾੜ ਚਲਾਉਣ ਵਾਲੇ ਕਰਮਜੀਤ ਸਿੰਘ ਨੂੰ ਯੂਨੀਵਰਸਿਟੀਆਂ ਵੱਲੋਂ ਲਗਾਏ ਕਿਸਾਨ ਮੇਲਿਆਂ ਵਿੱਚ ਕਈ ਵਾਰ ਮਾਣ-ਸਨਮਾਨ ਵੀ ਮਿਲ ਚੁੱਕਾ ਹੈ ਅਤੇ ਦੂਜੇ ਨੌਜਵਾਨ ਕਿਸਾਨਾਂ ਲਈ ਮਿਸਾਲ ਬਣਿਆ ਕਰਮਜੀਤ ਸਿੰਘ ਕਹਿੰਦਾ ਹੈ ਕਿ ਪੰਜਾਬ ਸਰਕਾਰ ਨੂੰ ਅਜਿਹੇ ਅਗਾਂਹਵਧੂ ਨੌਜਵਾਨਾਂ ਨੂੰ ਕਾਰੋਬਾਰ ਚਲਾਉਣ ਲਈ ਬਿਨਾਂ ਵਿਆਜ਼ `ਤੇ ਸਰਲ ਪ੍ਰਣਾਲੀ ਰਾਹੀਂ ਕਰਜ਼ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜੀ ਦੇ ਵਿਹਲੇ ਨੌਜਵਾਨ ਨਸ਼ਿਆਂ ਆਦਿ ਦੀ ਦਲਦਲ ਵਿੱਚੋਂ ਨਿਕਲ ਕੇ ਸਹਾਇਕ ਧੰਦੇ ਅਪਨਾ ਕੇ ਸਵੈ-ਰੁਜਗਾਰ ਵਿੱਚ ਲੱਗ ਸਕਣ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply