Friday, April 17, 2026

ਖ਼ਾਲਸਾਈ ਖੇਡਾਂ ‘ਚ ਭਾਗ ਲੈਣ ਲਈ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੀਆਂ ਖਿਡਾਰਨਾਂ ਰਵਾਨਾ

ਲੌਂਗੋਵਾਲ, 26 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ PUNJ2610201907ਉਚੇਰੀ ਸਿੱਖਿਆ ਕਾਲਜਾਂ ਦੀਆਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ 16ਵੀਆਂ ਖਾਲਸਾਈ ਖੇਡਾਂ ਵਿੱਚ ਭਾਗ ਲੈਣ ਲਈ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਰਵਾਨਾ ਹੋਈਆਂ।ਕਾਲਜ ਦੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਾਂ ਖਾਲਸਾਈ ਖੇਡਾਂ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੀਤਾ ਗਿਆ ਹੈ ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਕਾਲਜ ਦੀ 50ਵੀਂ ਵਰੇਗੰਢ ਮੌਕੇ ਆਯੋਜਿਤ ਕੀਤੇ ਗਏ ਖੇਡ ਉਤਸਵ  ਦੌਰਾਨ 38 ਕਾਲਜਾਂ ਦੇ ਕਰੀਬ 3 ਹਜ਼ਾਰ ਖਿਡਾਰੀ ਅਤੇ ਖਿਡਾਰਨਾਂ ਪਹੁੰਚ ਰਹੇ ਹਨ।ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਪਰਮਜੀਤ ਸਿੰਘ ਜੱਸੇਕਾ, ਜਸਵੀਰ ਸਿੰਘ ਜੱਸੀ, ਮੈਡਮ ਵੀਰਪਾਲ ਕੌਰ, ਦਵਿੰਦਰ ਸਿੰਘ ਸ਼ੇਰਪੁਰ, ਜਰਨੈਲ ਸਿੰਘ, ਬਲਵਿੰਦਰ ਸਿੰਘ ਜਵੰਧਾ, ਅਮਰਜੀਤ ਸਿੰਘ ਜੈਦ ਆਦਿ ਹਾਜ਼ਰ ਸਨ। 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply