Wednesday, February 25, 2026

ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਮੁਬਾਰਕਾਂ

ਪੁਲਿਸ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਨੇ ਵੀ ਦਿੱਤੀ ਵਧਾਈ
ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ੍ਹਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀ ਮੁਬਾਰਕਬਾਦ ਦਿੰਦੇ ਕਿਹਾ ਹੈ ਕਿ ਇਹ ਤਿਉਹਾਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੇ ਸਾਰੇ ਲੋਕ ਇਸੇ ਤਰਾਂ ਭਾਈਚਾਰੇ ਨਾਲ ਮਿਲ ਕੇ ਇਹ ਤਿਉਹਾਰ ਜੋਸ਼ ਤੇ ਉਤਸ਼ਾਹ ਨਾਲ ਮਨਾਉਂਦੇ ਰਹਿਣ।ਉਨਾਂ ਕਿਹਾ ਕਿ ਸਦੀਆਂ ਤੋਂ ਪੰਜਾਬ ਵਾਸੀ ਬੰਦੀ ਛੋੜ ਦਿਵਸ ਤੇ ਦਿਵਾਲੀ ਬੜੇ ਚਾਵਾਂ ਨਾਲ ਮਨਾਉਂਦੇ ਆ ਰਹੇ ਹਨ ਅਤੇ ਪਰਮਾਤਮਾ ਅੱਗੇ ਦੁਆ ਹੈ ਕਿ ਇਹ ਚਾਅ-ਮਲ੍ਹਾਰ ਇਸੇ ਤਰਾਂ ਬਣੇ ਰਹਿਣ।
    ਉਨਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਤਿਉਹਾਰ ਉਤੇ ਆਤਿਸ਼ਬਾਜੀ ਦੀ ਸ਼ੁਰੂ ਹੋਈ ਵਰਤੋਂ ਕਿਸੇ ਵੀ ਤਰਾਂ ਤਨ, ਮਨ ਤੇ ਧਨ ਲਈ ਗੁਣਕਾਰੀ ਨਹੀਂ, ਸੋ ਸਾਨੂੰ ਇਹ ਰਿਵਾਜ਼ ਤਿਆਗ ਕੇ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ, ਕਿਉਂਕਿ ਅੱਜ ਦਾ ਸਮਾਂ ਤੇ ਪੌਣ-ਪਾਣੀ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਪਲੀਤ ਨਾ ਕਰੀਏ।ਉਨਾਂ ਕਿਹਾ ਕਿ ਇਸ ਤਿਉਹਾਰ ਮੌਕੇ ਤੋਹਫਿਆਂ ਦਾ ਕੀਤਾ ਜਾਂਦਾ ਅਦਾਨ-ਪ੍ਰਦਾਨ ਵੀ ਜੇਕਰ ਅਸੀਂ ਸ਼ਾਨਦਾਰ ਪੌਦਿਆਂ ਨਾਲ ਕਰਨਾ ਸ਼ੁਰੂ ਕਰ ਲਈਏ ਤਾਂ ਸਾਡਾ ਚੌਗਿਰਦਾ ਸਵਰਗ ਬਣ ਜਾਵੇਗਾ।
ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਜਿਲ੍ਹਾ ਪੁਲਿਸ ਮਖੀ ਵਿਕਰਮਜੀਤ ਦੁੱਗਲ ਨੇ ਵੀ ਜਿਲ੍ਹਾ ਵਾਸੀਆਂ ਨੂੰ ਇੰਨਾਂ ਮਾਹਨ ਤਿਉਹਾਰਾਂ ਦੀ ਵਧਾਈ ਦਿੰਦੇ ਕਾਮਨਾ ਕੀਤੀ ਕਿ ਸ਼ਾਲਾ ਇਸੇ ਤਰਾਂ ਸਾਰੇ ਪੰਜਾਬੀ ਭਾਈਚਾਰਕ ਸਾਂਝ ਨਾਲ ਇਹ ਤਿਉਹਾਰ ਮਨਾਉਂਦੇ ਰਹਿਣ।ਦੋਵਾਂ ਪੁਲਿਸ ਅਧਿਕਾਰੀਆਂ ਨੇ ਜਿਲ੍ਹਾ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕੀਤੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply