Friday, September 18, 2026

ਦੀਵਾਲੀ ਦੀ ਵਧਾਈ

diwaliਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ।
ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ।

ਤੇਰੀਆਂ ਅਦਾਬਤਾਂ ਮੈਂ, ਕਰ-ਕਰ ਥੱਕੀ ਆਂ।
ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ।
ਬਿਰਹੋਂ ਦੇ ਡੰਗ  ਦਾ ਹੈ, ਚੜ੍ਹਿਆ ਸਰੂਰ ਵੇ,
ਦੀਵਾਲੀ ਦੀ ਵਧਾਈ ਨਾ ਤੂੰ……………….।

ਤੁਰ ਗਿਉਂ ਸੁਪਨੇ ‘ਚ, ਨਾਗ ਡੰਗ ਮਾਰ ਕੇ।
ਕੀਤੇ ਜਗਰਾਤੇ  ਤੇਰੇ, ਬਹਿ ਗਈ ਮੈਂ ਹਾਰ ਕੇ।
ਕਿਹੋ ਜਿਹਾ ਪਿਆਰ ਦਾ ਹੈ  ਲੋਕੋ! ਦਸਤੂਰ ਵੇ,
ਦੀਵਾਲੀ ਦੀ ਵਧਾਈ ਨਾ ਤੂੰ……………….।

‘ਸੁਹਲ ਮਲਕੀਅਤ ਸਿਆਂ’ ਸੁਣ ਅਰਜੋਈ ਵੇ।
ਤੇਰੇ  ਬਾਝੋਂ  ਸੱਜਣਾ ਮੈਂ, ਹੋਈ  ਅੱਧਮੋਈ ਵੇ।
ਸੱਜਣਾ ਦੇ ਬਾਝੋਂ  ਕਿਸੇ ਕੰਮ ਦੀ ਨਾ ਹੂਰ ਵੇ,
ਦੀਵਾਲੀ ਦੀ ਵਧਾਈ ਨਾ ਤੂੰ……………….।
Malkiat Singh 'Sohal'
ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 98728 48610

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply