Friday, September 18, 2026

ਯਾਦ

ਪੈਰਾਂ ਉਤੇ ਥੱਪ ਕੇ,
ਬਣਾਏ ਘਰ ਰੇਤ ਦੇ,
ਯਾਦਾਂ ਵਿੱਚ ਵੱਸਦੇ,
ਅਜੇ ਵੀ ਅਬਾਦ ਨੇ।
ਭੰਨਣੇ ਕਮਾਦੋਂ ਗੰਨੇ,
ਟਾਹਲੀ ਥੱਲੇ ਚੂਪਣੇ,
ਗੰਡ ਵਾਲਾ ਗੁੜ੍ਹ ਤੱਤਾ,
ਮੂੰਹ `ਚ ਸਵਾਦ ਨੇ।
ਗਲ ਪਾਇਆ ਬਸਤਾ,
ਜਮਾਨਾ ਬੜਾ ਸਸਤਾ,
ਫੱਟੀ ਉਤੇ ਪੂਰਨੇ,
ਹਾਲੇ ਤੀਕ ਯਾਦ ਨੇ।
Ramesh Rampura

 

 

ਰਮੇਸ਼ ਰਾਮਪੁਰਾ
ਮੋ – 88725-09405

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply