ਲੌਂਗੋਵਾਲ, 29 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਸਕੂਲ (ਕੰਨਿਆ) ਵਿਖੇ ਪਿ੍ੰਸੀਪਲ ਸ੍ਰੀਮਤੀ ਕਰਮਜੀਤ ਕੌਰ ਦੀ ਅਗਵਾਈ
ਹੇਠ ਹੋਮੀ ਭਾਵਾ ਕੈਂਸਰ ਹਸਪਤਾਲ ਸੰਗਰੂਰ ਤੋਂ ਡਾ. ਮਿਸਟਰ ਅੰਬੂਮਾਨੀ, ਡਾ. ਅਲੋਕ ਗੋਇਲ ਅਤੇ ਡਾ. ਮਿਧਿਨਾ ਵਲੋਂ ਵਿਦਿਆਰਥਣਾਂ ਨੂੰ ਛਾਤੀ ਦੇ ਕੈਂਸਰ ਸਬੰਧੀ ਜਾਗਰੂਕ ਕਰਵਾਇਆ ਗਿਆ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹੋਮੀ ਭਾਵਾ ਹਸਪਤਾਲ `ਚ ਚੱਲ ਰਹੇ ਵੱਖ-ਵੱਖ ਮੁਫ਼ਤ ਚੈਕਅਪ ਅਤੇ ਟੈਸਟਾਂ ਬਾਰੇ ਦੱਸਿਆ।
ਸਾਇੰਸ ਮਿਸਟ੍ਰੈਸ ਸਮੀਤ ਸ਼ਰਮਾ ਦੁਆਰਾ ਵਿਦਿਆਰਥਣਾਂ ਨਾਲ ਕੈਂਸਰ ਸਬੰਧੀ ਵਿਚਾਰ ਸਾਂਝੇ ਕੀਤੇ ਗਏ।ਡਾਕਟਰਾਂ ਵਲੋਂ ਵਿਦਿਆਰਥਣਾਂ ਦੇ ਕੈਂਸਰ ਸਬੰਧੀ ਪੁੱਛੇ ਵੱਖ-ਵੱਖ ਸਵਾਲਾਂ ਦਾ ਜਵਾਬ ਦਿੱਤਾ ਗਿਆ ਅਤੇ ਡਾਕਟਰਾਂ ਦੁਆਰਾ ਵਿਦਿਆਰਥੀਆਂ ਨੂੰ ਇਨਾਮ ਅਤੇ ਪੈਂਫਲੈਟ ਵੀ ਵੰਡੇ ਗਏ।ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media