Tuesday, February 24, 2026

ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ

ਲੌਂਗੋਵਾਲ, 29 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ PUNJ2910201914ਪੰਜਾਬ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
           ਮੀਟਿੰਗ ਦੌਰਾਨ ਸੰਤ ਅਤਰ ਸਿੰਘ ਟਰੱਸਟ ਦੇ ਮੈਂਬਰ ਦਲਜੀਤ ਸਿੰਘ ਐਸ.ਪੀ, ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਨੰਬਰਦਾਰ ਹਰਚਰਨ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਗਿੱਲ, ਸਿਆਸਤ ਸਿੰਘ ਗਿੱਲ, ਕੋਚ ਰਾਮੇਸ ਪਾਲ ਸਰਮਾ, ਘਮੰਡ ਸਿੰਘ, ਡਾ. ਗੀਤਾ ਠਾਕੁਰ, ਡਾ. ਸੁਖਜੀਤ ਕੌਰ, ਪ੍ਰੋ. ਰਣਧੀਰ ਸਰਮਾ, ਪ੍ਰੋ. ਰਛਪਾਲ ਸਿੰਘ ਕੋਕਰੀ ਅਤੇ ਸਤਨਾਮ ਸਿੰਘ ਆਦਿ ਤੋਂ ਇਲਾਵਾ ਹੋਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵੀ ਆਪਣੇ ਵੀਚਾਰ ਪੇਸ਼ ਕੀਤੇ। ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਸੂਬੇ ਦੀ ਅਥਲੈਟਿਕ ਮੀਟ ਇਸ ਵਾਰ ਵੀ ਜਿਲ੍ਹਾ ਸੰਗਰੂਰ ਵਿਖੇ 15-16 ਨਵੰਬਰ ਨੂੰ ਕਰਵਾਈ ਜਾਵੇਗੀ।ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ 300 ਦੇ ਕਰੀਬ 35 ਸਾਲ ਤੋਂ ਉਪਰ ਵਾਲੇ ਖਿਡਾਰੀ (ਮਰਦ-ਔਰਤਾਂ) ਭਾਗ ਲੈਣ ਲਈ ਪਹੁੰਚਣਗੇ।ਅਥਲੈਟਿਕ ਮੀਟ ‘ਚੋਂ ਚੁਣੇ ਗਏ ਖਿਡਾਰੀ ਪੰਚਕੁੱਲਾ (ਹਰਿਆਣਾ) ਵਿਖੇ ਫਰਵਰੀ 2020 ਦੇ ਪਹਿਲੇ ਹਫਤੇ ਨੂੰ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈ ਸਕਣਗੇ।
            ਡਾਕਟਰ ਪੂਨੀਆ ਨੇ ਕਿਹਾ ਕਿ ਐਥਲੈਟਿਕ ਮੀਟ ਦੌਰਾਨ ਜਿਥੇ ਜੇਤੂ ਖਿਡਾਰੀਆਂ ਨੂੰ ਸੋਨੇ, ਚਾਂਦੀ ਤੇ ਕਾਂਸ਼ੀ ਦੇ ਤਗਮੇ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਉਥੇ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਅਥਲੀਟਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply