ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬੀ ਸਾਹਿਤ ਸੰਗਮ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ
ਦੇ ਸਹਿਯੋਗ ਨਾਲ ਸੁਖਵਿੰਦਰ ਸਿੰਘ ਨਰੂਲਾ ਦੀ ਨਵ-ਪ੍ਰਕਾਸ਼ਿਤ ਪੁਸਤਕ “ਕੁਝ ਆਰ ਦੀਆਂ ਕੁੱਝ ਪਾਰ ਦੀਆਂ” ਲੋਕ ਅਰਪਿਤ ਕੀਤੀ ਗਈ।ਸਥਾਨਿਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ `ਚ “ਪੁਸਤਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਹੋਏ।ਇਸ ਸਮਾਗਮ ਦੌਰਾਨ ਪੁਸਤਕ ਬਾਰੇ ਗੱਲ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਕਿਤਾਬ ਵਿੱਚਲੀਆਂ ਸਮੁੱਚੀਆਂ ਰਚਨਾਵਾਂ ਜਿੰਦਗੀ ਦੇ ਗਹਿਰੇ ਅਨੁਭਵ ਵਿਚੋਂ ਉਤਪਨ ਹੋਈਆਂ ਹਨ, ਜੋ ਲੋੜਾਂ ਥੁੜਾਂ ਮਾਰੇ ਲੋਕਾਂ ਦੀ ਬਰੀਕ ਬਾਨੀ ਨਾਲ ਨਿਸ਼ਾਨਦੇਹੀ ਕਰਦੀਆਂ ਹਨ।
ਸਰਬਜੀਤ ਸੰਧੂ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਭਾਸ਼ਾ ਦੀ ਤਰੱਕੀ ਵਿੱਚ ਅਹਿਮ ਭੁਮਿਕਾ ਅਦਾ ਕਰਦੀਆਂ ਹਨ। ਗਜ਼ਲਗੋ ਰਮਨ ਸੰਧੂ ਨੇ ਕਿਹਾ ਕਿ ਲੇਖਕ ਵਧਾਈ ਦਾ ਪਾਤਰ ਹੈ, ਜਿਸ ਨੇ ਜੀਵਨ ਅਨੁਭਵ ਸਾਂਝੇ ਕੀਤੇ ਹਨ, ਲਾਇਬੇ੍ਰਰੀਅਨ ਡਾ. ਪ੍ਭਜੋਤ ਸੰਧੂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।ਜਸਵੰਤ ਧਾਪ ਨੇ ਮੰਚ ਸੰਚਾਲਨ ਕੀਤਾ।
ਰਚਨਾਵਾਂ ਦੇ ਦੌਰ ਵਿਚ ਹਰਜੀਤ ਸੰਧੂ, ਜਗਤਾਰ ਗਿੱਲ, ਡਾ. ਮੋਹਨ, ਬਲਜਿੰਦਰ ਮਾਂਗਟ, ਕਲਿਆਣ ਅਮ੍ਰਿਤਸਰੀ, ਹਰਮੀਤ ਆਰਟਿਸਟ, ਹਰਪਾਲ ਸੰਧਾਵਾਲੀਆ, ਰਾਜਵਿੰਦਰ ਰਾਜ, ਭੁਪਿੰਦਰ ਫੇਰੂਮਾਨ, ਅਜੀਤ ਸਿੰਘ ਨਬੀਪੁਰ, ਮਨਮੋਹਨ ਬਾਸਰਕੇ, ਪ੍ਰਿਤਪਾਲ ਸਿੰਘ ਅਤੇ ਬਿਕਰਮਜੀਤ ਨੇ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media