ਅੱਜ ਦੁਪਿਹਰ ਅਟਾਰੀ ਸਰਹੱਦ ਤੋਂ ਦਿੱਤੀ ਜਾਵੇਗੀ ਸ਼ਾਨਦਾਰ ਵਿਦਾਈ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ
ਰਵਾਨਾ ਹੋਏ ਨਗਰ ਕੀਰਤਨ ਦਾ ਸੁਲਤਾਨਪੁਰਲੋਧੀ ਤੋਂ ਅੰਮ੍ਰਿਤਸਰ ਪੁੱਜਣ ‘ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ, ਮੇਅਰ, ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਗੋਲਡਨ ਗੇਟ ਵਿਖੇ ਪੁੱਜਣ ‘ਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਹੋਰ ਹਸਤੀਆਂ ਵੱਲੋਂ ਫੁੱਲਾਂ ਦੇ ਸਿਹਰਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਡੀ.ਸੀ ਢਿਲੋਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਪੁੱਜੇਗਾ ਅਤੇ ਰਾਤ ਉਥੇ ਠਹਿਰਣ ਮਗਰੋਂ ਸਵੇਰੇ 7.00 ਵਜੇ ਅਟਾਰੀ ਸਰਹੱਦ ਲਈ ਰਵਾਨਾ ਹੋਵੇਗਾ।ਅੰਤਰਰਾਸ਼ਟਰੀ ਸਰਹੱਦ ‘ਤੇ ਨਗਰ ਕੀਰਤਨ ਨੂੰ ਮੰਤਰੀ ਸਾਹਿਬਾਨ, ਵਿਧਾਇਕ, ਮੇਅਰ ਅਤੇ ਹੋਰ ਹਸਤੀਆਂ ਵਲੋਂ ਸ਼ਾਨਦਾਰ ਵਿਦਾਈ ਦਿੱਤੀ ਜਾਵੇਗੀ ।
ਉਨਾਂ ਦੱਸਿਆ ਕਿ ਸਵੇਰੇ 31 ਅਕਤੂਬਰ ਨੂੰ ਸਵੇਰੇ 7:00 ਵਜੇ ਗੋਲਡਨ ਟੈਂਪਲ ਤੋਂ ਚੱਲ ਕੇ ਭਰਾਵਾਂ ਦਾ ਢਾਬਾ, ਸਿਕੰਦਰੀ ਗੇਟ, ਹਾਲ ਗੇਟ, ਭੰਡਾਰੀ ਪੁੱਲ ਤੇ ਰੇਲਵੇ ਸਟੇਸ਼ਨ ਰਸਤੇ ਅਟਾਰੀ ਪਹੁੰਚੇਗਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media