Thursday, September 19, 2024

ਦਿੱਲੀ-ਨਨਕਾਣਾ ਸਾਹਿਬ ਨਗਰ ਕੀਰਤਨ ਦਾ ਅੰਮ੍ਰਿਤਸਰ ਪੁੱਜਣ ‘ਤੇ ਭਰਵਾਂ ਸਵਾਗਤ

ਅੱਜ ਦੁਪਿਹਰ ਅਟਾਰੀ ਸਰਹੱਦ ਤੋਂ ਦਿੱਤੀ ਜਾਵੇਗੀ ਸ਼ਾਨਦਾਰ ਵਿਦਾਈ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ PUNJ3010201906ਰਵਾਨਾ ਹੋਏ ਨਗਰ ਕੀਰਤਨ ਦਾ ਸੁਲਤਾਨਪੁਰਲੋਧੀ ਤੋਂ ਅੰਮ੍ਰਿਤਸਰ ਪੁੱਜਣ ‘ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ, ਮੇਅਰ, ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
       ਗੋਲਡਨ ਗੇਟ ਵਿਖੇ ਪੁੱਜਣ ‘ਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਹੋਰ ਹਸਤੀਆਂ ਵੱਲੋਂ ਫੁੱਲਾਂ ਦੇ ਸਿਹਰਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ।
      ਡੀ.ਸੀ ਢਿਲੋਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਪੁੱਜੇਗਾ ਅਤੇ ਰਾਤ ਉਥੇ ਠਹਿਰਣ ਮਗਰੋਂ ਸਵੇਰੇ 7.00 ਵਜੇ ਅਟਾਰੀ ਸਰਹੱਦ ਲਈ ਰਵਾਨਾ ਹੋਵੇਗਾ।ਅੰਤਰਰਾਸ਼ਟਰੀ ਸਰਹੱਦ ‘ਤੇ ਨਗਰ ਕੀਰਤਨ ਨੂੰ ਮੰਤਰੀ ਸਾਹਿਬਾਨ, ਵਿਧਾਇਕ, ਮੇਅਰ ਅਤੇ ਹੋਰ ਹਸਤੀਆਂ ਵਲੋਂ ਸ਼ਾਨਦਾਰ ਵਿਦਾਈ ਦਿੱਤੀ ਜਾਵੇਗੀ ।
    ਉਨਾਂ ਦੱਸਿਆ ਕਿ ਸਵੇਰੇ 31 ਅਕਤੂਬਰ ਨੂੰ ਸਵੇਰੇ 7:00 ਵਜੇ ਗੋਲਡਨ ਟੈਂਪਲ ਤੋਂ ਚੱਲ ਕੇ ਭਰਾਵਾਂ ਦਾ ਢਾਬਾ, ਸਿਕੰਦਰੀ ਗੇਟ, ਹਾਲ ਗੇਟ, ਭੰਡਾਰੀ ਪੁੱਲ ਤੇ ਰੇਲਵੇ ਸਟੇਸ਼ਨ ਰਸਤੇ ਅਟਾਰੀ ਪਹੁੰਚੇਗਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply