Tuesday, October 6, 2026

ਸੇਂਟ ਸੋਲਜ਼ਰ ਦੀਆਂ ਖੇਡਾਂ ਦਾ ਸਮਾਪਨ ਸਮਾਰੋਹ ਹੋਇਆ

ਜੰਡਿਆਲਾ ਗੁਰੂ, 1 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਟ ਦੀਆਂ 22ਵਾਂ ਸਲਾਨਾ PUNJ0111201911ਖੇਡਾਂ ਦਾ ਸਮਾਪਨ ਸਮਾਰੋਹ ਹੋਇਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਮੋਦ ਭਾਟੀਆ ਚੇਅਰਮੈ, ਸਪੋਰਟਸ ਸੈਲ ਪੰਜਾਬ, ਐਸ.ਐਚ.ਓ ਅਮੋਲਕ ਸਿੰਘ ਅਤੇ ਬਰਿਜ ਅਰੋੜਾ ਕਾਂਗਰਸ ਜਨਰਲ ਸੈਕਟਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਦਕਿ ਮੇਜਰ ਪਸ਼ੌਰਾ ਸਿੰਘ ਜੀ ਹੁੰਦਲ ਵਿਸ਼ੇਸ਼ ਮਹਿਮਾਨ ਸਨ।ਸਕੂਲ ਦੇ ਪੰਜਾਂ ਹਾਊਸਾਂ ਦੇ ਬੱਚਿਆਂ ਨੇ ਆਪਸੀ ਮੁਕਾਬਲੇ ਵਿੱਚ ਕਬੱਡੀ, ਫੁੱਟਬਾਲ, ਖੋ-ਖੋ ਅਤੇ ਐਥਲੇਟਿਕਸ ਵਿੱਚ ਹਿੱਸਾ ਲਿਆ।ਲੋਟਸ ਹਾਊਸ ਨੇ ਬਾਜ਼ੀ ਮਾਰੀ ਅਤੇ ਪਹਿਲਾ ਸਥਾਨ ਹਾਸਿਲ ਕੀਤਾ।ਸਟੇਜ ਸੈਕਟਰੀ ਦੀ ਭੂਮਿਕਾ ਨਵਜੀਤ ਕੌਰ, ਜਸਬੀਰ ਸਿੰਘ ਅਤੇ ਸੁਖਚੈਨ ਸਿੰਘ ਜੀ ਨੇ ਨਿਭਾਈ।ਮਹਿਮਾਨਾਂ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਮੈਡਮ ਅਮਰਪ੍ਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ ਅਤੇ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਜੇਤੂ ਬੱਚਿਆ ਨੂੰ ਮੈਡਲ ਦਿੱਤੇ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply