ਜੰਡਿਆਲਾ ਗੁਰੂ, 1 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਟ ਦੀਆਂ 22ਵਾਂ ਸਲਾਨਾ
ਖੇਡਾਂ ਦਾ ਸਮਾਪਨ ਸਮਾਰੋਹ ਹੋਇਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਮੋਦ ਭਾਟੀਆ ਚੇਅਰਮੈ, ਸਪੋਰਟਸ ਸੈਲ ਪੰਜਾਬ, ਐਸ.ਐਚ.ਓ ਅਮੋਲਕ ਸਿੰਘ ਅਤੇ ਬਰਿਜ ਅਰੋੜਾ ਕਾਂਗਰਸ ਜਨਰਲ ਸੈਕਟਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਦਕਿ ਮੇਜਰ ਪਸ਼ੌਰਾ ਸਿੰਘ ਜੀ ਹੁੰਦਲ ਵਿਸ਼ੇਸ਼ ਮਹਿਮਾਨ ਸਨ।ਸਕੂਲ ਦੇ ਪੰਜਾਂ ਹਾਊਸਾਂ ਦੇ ਬੱਚਿਆਂ ਨੇ ਆਪਸੀ ਮੁਕਾਬਲੇ ਵਿੱਚ ਕਬੱਡੀ, ਫੁੱਟਬਾਲ, ਖੋ-ਖੋ ਅਤੇ ਐਥਲੇਟਿਕਸ ਵਿੱਚ ਹਿੱਸਾ ਲਿਆ।ਲੋਟਸ ਹਾਊਸ ਨੇ ਬਾਜ਼ੀ ਮਾਰੀ ਅਤੇ ਪਹਿਲਾ ਸਥਾਨ ਹਾਸਿਲ ਕੀਤਾ।ਸਟੇਜ ਸੈਕਟਰੀ ਦੀ ਭੂਮਿਕਾ ਨਵਜੀਤ ਕੌਰ, ਜਸਬੀਰ ਸਿੰਘ ਅਤੇ ਸੁਖਚੈਨ ਸਿੰਘ ਜੀ ਨੇ ਨਿਭਾਈ।ਮਹਿਮਾਨਾਂ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਮੈਡਮ ਅਮਰਪ੍ਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ ਅਤੇ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਜੇਤੂ ਬੱਚਿਆ ਨੂੰ ਮੈਡਲ ਦਿੱਤੇ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media