ਸੰਗਰੂਰ/ ਲੌਂਗੋਵਾਲ, 3 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਪ੍ਰੈਸ ਵੈਲਫੇਅਰ ਕਲੱਬ ਦੀ ਸੰਗਰੂਰ ‘ਚ ਹੋਈ ਮੀਟਿੰਗ ਨੂੰ
ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਦੇਵ ਸਿੰਘ ਜਨੂਹਾ ਨੇ ਨੂੰ ਸਖਤ ਲਹਿਜ਼ੇ ‘ਚ ਕਿਹਾ ਕਿ ਕਿਸੇ ਵੀ ਸਿਵਲ, ਪੁਲਿਸ ਪ੍ਰਸ਼ਾਸ਼ਕ, ਮੁਲਾਜ਼ਮ ਤੇ ਕਰਮਚਾਰੀਆਂ ਦੀ ਕਮਜ਼ੋਰੀ ਨੂੰ ਦਰਸਾਉਂਦੀ ਵੀਡੀਓ, ਆਡੀਓ ਬਣਾ ਵੀ ਲਈ ਜਾਂਦੀ ਹੈ ਤਾਂ ਸੋਸ਼ਲ ਮੀਡੀਆਂ ‘ਤੇ ਵਾਇਰਲ ਕਰਨ ਤੋਂ ਪਹਿਲਾਂ ਉਸ ਨੂੰ ਸਬੰਧਤ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਕੋਲ ਭੇਜਣੀ ਚਾਹੀਦੀ ਹੈ ਤਾਂ ਜੋ ਪੱਤਰਕਾਰੀ ਦੀ ਮਰਿਆਦਾ ਬਰਕਰਾਰ ਰਹਿ ਸਕੇ।ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਹਮੇਸ਼ਾਂ ਨਿਰਪੱਖ ਅਤੇ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਤਾਂ ਜੋ ਹਾਲਾਤਾਂ ਅਨੁਸਾਰ ਪੱਤਰਕਾਰਤਾ ਦਾ ਗਵਾਚਿਆ ਅਧਾਰ ਮੁੜ ਬਰਕਰਾਰ ਹੋ ਸਕੇ।
ਕਲੱਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਕਾਤਿਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਕਲੱਬ ਦੀ ਮਜ਼ਬੂਤੀ ਅਤੇ ਸਾਫ ਸੁਥਰੀ ਪੱਤਰਕਾਰੀ ਲਈ ਇਕਮੁੱਠ ਤੇ ਇਕਜੁੱਟ ਹੋ ਕੇ ਕੰਮ ਕਰਨ।ਉਨਾਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਪੱਤਰਕਾਰਾਂ ਨੂੰ ਅੱਜ ਹਰ ਪਹਿਲੂ ਨੂੰ ਵਿਚਾਰ ਕੇ ਹੀ ਖਬਰਾਂ ਪ੍ਰਕਾਸ਼ਿਤ ਕਰਨੀਆਂ ਚਾਹੀਦੀਆਂ ਹਨ।ਜਲਧੰਰ ਵਿਖੇ ਪੱਤਰਕਾਰਾਂ ਨਾਲ ਪੁਲਿਸ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਮੀਟਿੰਗ ਦੌਰਾਨ ਸੰਗਰੂਰ ਜਿਲੇ ਦੇ ਅਮਰਗੜ ਵਿਖੇ ਪੱਤਰਕਾਰਾਂ ਨਾਲ ਹੋਏ ਦੁਰਵਿਹਾਰ ਦੀ ਸਖਤ ਸਬਦਾਂ ‘ਚ ਨਿੰਦਾ ਕਰਦਿਆਂ ਅਗਲਾ ਪ੍ਰੋਗਰਾਮ ਉਲੀਕਣ ਦੀ ਜਿੰਮੇਵਾਰੀ ਪ੍ਰਧਾਨ ਨੂੰ ਸੌਂਪੀ ਗਈ।
ਸਰਬਸੰਮਤੀ ਨਾਲ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਅਟਵਾਲ ਨੂੰ ਕਲੱਬ ਦਾ ਮੀਤ ਪ੍ਰਧਾਨ, ਹਰਦੇਵ ਸਿੰਘ ਸ਼ੰਮੀ ਨੂੰ ਪੀ.ਆਰ.ਓ, ਜਤਿੰਦਰ ਜਲੂਰ ਨੂੰ ਪ੍ਰਚਾਰ ਸਕੱਤਰ ਅਤੇ ਸੁਖਵਿੰਦਰ ਸਿੰਘ ਬਾਵਾ ਨੂੰ ਪ੍ਰੈਸ ਸਕੱਤਰ ਨਿਯੁੱਕਤ ਕੀਤਾ ਗਿਆ।ਪਰਮਜੀਤ ਸਿੰਘ ਲੱਡਾ, ਹਰੀਸ਼ ਅਬਰੋਲ, ਕੁਲਵੰਤ ਸਿੰਘ ਮੋਹਾਲੀ, ਭਗਵੰਤ ਸਿੰਘ ਚੰਦੜ ਖਜਾਨਚੀ, ਹਰਿੰਦਰਪਾਲ ਸਿੰਘ ਖਾਲਸਾ, ਗੁਰਦੀਪ ਸਿੰਘ ਛਾਜਲੀ, ਰਾਜੇਸ ਦੁੱਗਲ, ਰਣਜੀਤ ਸਿੰਘ ਮਨੀ ਅਮਰਗੜ, ਬੋਬੀ ਵਰਮਾ, ਜਗਸੀਰ ਸਿੰਘ ਲੌਂਗੋਵਾਲ, ਗੁਰਮੀਤ ਸਿੰਘ ਮਨੀ, ਉਪਿੰਦਰ ਸਿੰਘ ਜੁਨੇਜਾ, ਸੁੰਦਰ ਲਾਲ, ਮੌਜੂਦ ਸਨ।ਮਨਜੀਤ ਸਿੰਘ ਬਾਗੜੀਆਂ, ਨਰਿੰਦਰ ਸਿੰਘ ਅੱਤਰੀ, ਰਵਿੰਦਰ ਗਰਗ ਘਨੌਰ, ਡਾ ਬਲਵਿੰਦਰ ਸਿੰਘ ਸੇਰਗਿੱਲ, ਪ੍ਰਦੀਪ ਸ਼ਰਮਾ, ਯਾਦਵਿੰਦਰ ਸਿੰਘ ਮਾਹੀ, ਰਣਧੀਰ ਸਿੰਘ ਮੁਹਾਲਾ, ਕ੍ਰਿਪਾਲ ਸਿੰਘ ਸੰਧੇ ਅਤੇ ਮਨਜੀਤ ਸਿੰਘ ਜੰਮੂ ਸੁਨਾਮ ਨੇ ਇਸ ਸਮੇਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media