ਹਜ਼ੂਰ ਸਾਹਿਬ (ਨਾਂਦੇੜ), 3 ਨਵੰਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਬੋਰਡ ਦੀ ਅਗਵਾਈ ‘ਚ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਗੁਰੁਤਾਗੱਦੀ ਅਤੇ ਦੂਜ ਪੰਚਮੀ ਪ੍ਰਲੋਕਗਮਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਪੰਜ ਦਿਨਾਂ ਤੋਂ ਚੱਲ ਰਹੇ ਵਿਸ਼ੇਸ਼ ਸਮਾਗਮ ਨਗਰ ਕੀਰਤਨ ਦੇ ਆਯੋਜਨ ਨਾਲ ਸੰਪਨ ਹੋਏ।ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਬਿਰਾਜਮਾਨ ਸਨ। ਨਗਰ ਕੀਰਤਨ ਵਿੱਚ ਨਿਸ਼ਾਨ ਸਾਹਿਬ, ਕੀਰਤਨੀ ਜਥੇ, ਗਤਕਾ ਪਾਰਟੀਆਂ, ਬੈਂਡ ਵਾਜੇ, ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਿਲ ਸਨ।ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਚੱਲ ਕੇ ਯਾਤਰੀ ਨਿਵਾਸ ਰੋਡ, ਅਬਚਲ ਨਗਰ, ਭਗਤ ਸਿੰਘ ਰੋਡ , ਟਾਵਰ, ਗੁਰਦੁਆਰਾ ਚੁਰਾਹਾ, ਵਜੀਰਾਬਾਦ, ਚੌਕ ਸ਼ਿਵਾਜੀ ਬੁੱਤ ਤੇ ਗਾਂਧੀ ਬੁੱਤ ਤੋਂ ਹੋ ਕੇ ਗੁਰਦੁਆਰਾ ਤਖਤ ਸਚਖੰਡ ਸਾਹਿਬ ਦੇ ਵੱਲ ਰਵਾਨਾ ਹੋਇਆ। ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।ਪੰਥ ਦੀ ਜਿੱਤ, ਰਾਜ ਕਰੇਗਾ ਖਾਲਸਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨਾਲ ਵਾਤਾਵਰਣ ਗੂੰਜ਼ ਉਠਿਆ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਨੂੰ ਨਾਸ਼ਤਾ ਅਤੇ ਪ੍ਰਸਾਦ ਵੰਡਿਆ ਗਿਆ।
ਇਸ ਸਮੇਂ ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਂਬਰ ਗੁਰੁਚਰਨ ਸਿੰਘ ਘੜੀਸਾਜ, ਗੁਰਮੀਤ ਸਿੰਘ ਮਹਾਜਨ, ਸਰਦੂਲ ਸਿੰਘ ਫੌਜੀ, ਮਨਪ੍ਰੀਤ ਸਿੰਘ ਕੁੰਜੀਵਾਲੇ, ਜਗਬੀਰ ਸਿੰਘ ਸ਼ਾਹੂ, ਭਾਗਿੰਦਰ ਸਿੰਘ ਘੜੀਸਾਜ਼, ਗੁਰਦੁਆਰਾ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਹਰਜੀਤ ਸਿੰਘ ਕੜੇਵਾਲੇ, ਨਰਾਇਣ ਸਿੰਘ ਨੰਬਰਦਾਰ, ਰਵਿੰਦਰ ਸਿੰਘ ਕਪੂਰ ਆਦਿ ਮੌਜੂਦ ਸਨ।ਨਗਰ ਕੀਰਤਨ ਵਿੱਚ ਪੰਜਾਬ, ਹਰਿਆਣਾ, ਤੇਲੰਗਾਨਾ, ਦਿੱਲੀ ਆਦਿ ਤੋਂ ਵੀ ਸੰਗਤਾਂ ਸ਼ਾਮਲ ਹੋਈਆਂ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media