ਸਰਕਾਰ ਨੇ ਆਗਿਆ ਦਿੱਤੀ ਤਾਂ ਕਰਤਾਰਪੁਰ ਸਾਹਿਬ ਵੀ ਜਾਵੇਗਾ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਲੰਡਨ ਦੇ ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ
ਨੂੰ ਸਮਰਪਿਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਤੀਕ ਖੰਡੇ ਵਾਲੇ ਨਿਸ਼ਾਨ ਸਾਹਿਬ ਦੇ ਨਾਲ ਦੌੜਣ ਦਾ ਫੈਸਲਾ ਕੀਤਾ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਦੌੜਾਕ ਜਗਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ।
ਜਗਜੀਤ ਸਿੰਘ ਨੇ ਦੱਸਿਆ ਕਿ ਉਹ ਲੰਡਨ ਦਾ ਨਿਵਾਸੀ ਹੈ ਤੇ ਉਸ ਨੇ ਸਾਲ 2004 ਤੋਂ ਮੈਰਾਥਨ ਦੌੜ ਸ਼ੁਰੂ ਕੀਤੀ ਹੋਈ ਹੈ, 20 ਦੇਸ਼ਾਂ ਅਤੇ ਦੁਨੀਆਂ ਦੇ ਸੱਤ ਮਹਾਂਦੀਪਾਂ ਵਿੱਚ ਉਸ ਨੇ ਮੈਰਾਥਨ ਵਿੱਚ ਸਮੂਲੀਅਤ ਕੀਤੀ ਹੈ।ਉਨ੍ਹਾਂ ਹੋਰ ਦੱਸਿਆ ਕਿ ਉਹ 385 ਫੁੱਲ ਮੈਰਾਥਨ ਅਤੇ 45 ਹਾਫ ਮੈਰਾਥਨ ਦੌੜਾਂ ਦੌੜ ਚੁੱਕਾ ਹੈ।ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਜਾ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਪੰਜਾਬ ਭਾਰਤ ਤੀਕ ਮੈਰਾਥਨ ਦੌੜ ਦੌੜੇਗਾ।
ਉਸ ਨੇ ਕਿਹਾ ਕਿ ਉਸ ਨੇ ਖੇਡਾਂ ਵਿੱਚ ਸਿੱਖੀ ਸਰੂਪ ਇਸ ਕਰਕੇ ਸਾਂਭ ਕੇ ਰੱਖਿਆ ਹੈ ਤਾਂ ਕਿ ਨੌਜਵਾਨ ਪੀੜੀ ਇਸ ਤੋਂ ਪ੍ਰਭਾਵਿਤ ਹੋ ਕੇ ਗੇਮਾਂ ਵਿੱਚ ਵੱਧ ਚੜ ਕੇ ਸਿੱਖੀ ਸਰੂਪ ਸਮੇਤ ਹਿੱਸਾ ਲੈਣ।ਉਸ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਸਤੇ ਵੀ ਚੈਰੀਟੇਬਲ ਫੰਡ ਭੇਜਿਆ ਹੈ।ਜਗਜੀਤ ਸਿੰਘ ਅਨੁਸਾਰ ਨਵੰਬਰ 2020 ਤੀਕ ਸਾਰੀਆਂ ਮੈਰਾਥਨ ਦੌੜਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media