ਭੀਖੀ/ਮਾਨਸਾ, 6 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਵਲੋਂ ਗਠਿਤ ਕਮੇਟੀ ਨੇ ਪ੍ਰਮੋਸ਼ਨ ਆਫ
ਐਗਰੀਕਲਚਰ ਮੈਕੇਨਾਈਜ਼ੇਸ਼ਨ ਫਾਰ ਇਟ ਸਿਟੂ ਆਫ ਕਰਾਪ ਮੈਨੇਜਮੈਂਟ ਸਕੀਮ ਸਾਲ 2019-20 ਦੌਰਾਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਸੰਦਾਂ ਰਾਹੀਂ ਇਸ ਦਾ ਪ੍ਰਬੰਧਨ ਕਰਨ ਲਈ ਸੁਪਰ ਸੀਡਰ ਦੀ ਨਿੱਜੀ ਕਿਸਾਨਾਂ ਤੇ ਕਿਸਾਨ ਗਰੁੱਪਾਂ ਨੂੰ ਡਰਾਅ ਰਾਹੀਂ ਵੰਡ ਕੀਤੀ ਗਈ।
ਡਰਾਅ ਕੱਢਣ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਵਲੋਂ ਕੀਤੀ ਗਈ।ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚੋਂ ਨਿੱਜੀ ਕਿਸਾਨਾਂ ਦੀਆਂ ਕੁੱਲ 196 ਅਰਜ਼ੀਆਂ ਵਿਚੋਂ 56 ਕਿਸਾਨਾਂ ਨੂੰ ਡਰਾਅ ਰਾਹੀਂ ਵੰਡ ਕੀਤੀ ਗਈ।ਜਦਕਿ ਕਿਸਾਨ ਗਰੁੱਪਾਂ ਦੀਆਂ 55 ਅਰਜ਼ੀਆਂ ਵਿਚੋਂ 5 ਗਰੁੱਪਾਂ ਨੂੰ ਮਸ਼ੀਨਰੀ ਦੀ ਵੰਡ ਡਰਾਅ ਰਾਹੀਂ ਕੀਤੀ ਗਈ।ਡਰਾਅ ਕਮੇਟੀ ਵਿਚ ਜ਼ਿਲ੍ਹੇ ਦੇ 5 ਬਲਾਕਾਂ ਵਿਚੋਂ 5 ਕਿਸਾਨ, ਬਲਾਕ ਦੇ ਖੇਤੀਬਾੜੀ ਅਧਿਕਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਵਲੋਂ ਡਾ. ਰਾਜਿੰਦਰ ਕੌਰ ਸਿੱਧੂ ਹਾਜਰ ਸਨ।
ਖੇਤੀਬਾੜੀ ਅਫ਼ਸਰ ਮਾਨਸਾ ਡਾ. ਸੁਰੇਸ਼ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਅਤੇ ਪਰਾਲੀ ਦਾ ਪ੍ਰਬੰਧ ਵੱਖ-ਵੱਖ ਢੰਗਾਂ ਜਿਵੇਂ ਕਿ ਪਰਾਲੀ ਦੀਆਂ ਗੰਢਾਂ ਬਣਾ ਕੇ, ਹੈਪੀ ਸੀਡਰ ਨਾਲ ਬਿਜਾਈ ਕਰਕੇ, ਰੋਟਾਵੇਟਰ ਅਤੇ ਹੋਰ ਤਰੀਕਿਆਂ ਨਾਲ ਵਰਤੋਂ ਕੀਤੀ ਜਾਵੇ।
ਏ.ਡੀ.ਓ ਸਰਦੂਲਗੜ੍ਹ ਡਾ. ਮਨੋਜ ਕੁਮਾਰ ਨੇ ਦੱਸਿਆ ਕਿ 35 ਚਾਪਰ, ਮਲਚਰ ਤੇ ਮੋਲਡ ਪਲੋਅ ਆਦਿ ਪਹਿਲਾਂ ਹੀ ਕਿਸਾਨਾਂ ਤੇ ਕਿਸਾਨ ਗਰੁੱਪਾਂ ਨੂੰ ਸਬਸਿਡੀ ‘ਤੇ ਮੁਹੱਈਆ ਕਰਵਾਏ ਗਏ ਹਨ ਸੋ ਉਨ੍ਹਾਂ ਦੀ ਵਰਤੋਂ ਵੱਧ ਤੋਂ ਵੱਧ ਪਰਾਲੀ ਦੇ ਪ੍ਰਬੰਧ ਲਈ ਕੀਤੀ ਜਾਵੇ।
ਏ.ਡੀ.ਓ ਝੁਨੀਰ ਡਾ. ਹਰਵਿੰਦਰ ਸਿੰਘ ਨੇ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਜਿਵੇਂ ਕਿ ਮਿੱਤਰ ਕੀੜਿਆਂ ਦਾ ਖ਼ਾਤਮਾ, ਜ਼ਮੀਨ ਦੇ ਤੱਤਾਂ ਦਾ ਨੁਕਸਾਨ ਤੇ ਪੰਛੀਆਂ ਤੇ ਮਨੁੱਖਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਡਾ. ਚਮਨਦੀਪ ਸਿੰਘ ਡੀ.ਪੀ.ਡੀ ਮਾਨਸਾ ਨੇ ਡਰਾਅ ਦੀ ਕਾਰਵਾਈ ਵਿਚ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ।
ਅਖ਼ੀਰ ਵਿਚ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਚਾਹਲ ਨੇ ਕਿਸਾਨ ਅਤੇ ਕਿਸਾਨ ਗਰੁੱਪ 8 ਮਨਜ਼ੂਰਸ਼ੁਦਾ ਫਰਮਾਂ ਤੋਂ ਸੁਪਰ ਸੀਡਰ ਦੀ ਖਰੀਦ ਕਰਨ ਉਪਰੰਤ ਬਿੱਲ 9 ਨਵੰਬਰ 2019 ਤੱਕ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਬਲਜੀਤ ਸਿੰਘ, ਕਮਲਦੀਪ ਸਿੰਘ, ਗੁਰਬਾਜ ਸਿੰਘ, ਗੁਰਪਾਲ ਸਿੰਘ ਮੌਜੂਦ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media