Friday, September 25, 2026

ਕਰੰਟ ਲੱਗਣ ਨਾਲ ਮੌਤ ਦੇ ਮੂੰਹ ਪਏ ਨੌਜਵਾਨ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਦਿਵਾਲੀ ਤੋਂ ਇੱਕ ਦਿਨ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਦੇ ਮੁੰਹ ‘ਚ ਜਾ ਪਏ ਪ੍ਰਤਾਪ PUNJ081120191ਸਿੰਘ ਚੱਕੀਵਾਲਾ ਦੇ 23 ਸਾਲਾ ਪੋਤੇ ਅਜੇਬੀਰ ਸਿੰਘ ਮਠਾਰੂ ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਥਾਨਕ ਭਗਤਾਂਵਾਲਾ ਸਥਿਤ ਸ਼ਹੀਦ ਊਧਮ ਸਿੰਘ ਹਾਲ ਹਾਲ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ।ਮ੍ਰਿਤਕ ਨੌਜਵਾਨ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ ਵਿੱਚ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ, ਰੂਪ ਕਮਲ ਸਿੰਘ ਨੋਬਲ, ਚਰਨਪ੍ਰੀਤ ਸਿੰਘ ਬੱਬਾ ਬੇਕਰੀ, ਹਰਦੀਪ ਸਿੰਘ ਡਡਿਆਲਾ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਬਿੱਲਾ, ਜਗਬੀਰ ਸਿੰਘ ਗਗਨ ਮੈਡੀਕਲ, ਦੀਪ ਸਿੰਘ ਕੰਬੋਜ਼, ਦਲਜੀਤ ਸਿੰਘ ਢਿਲੋਂ, ਸੁਖਦੇਵ ਸਿੰਘ ਧੰਜ਼ਲ, ਰਿੰਕੂ ਮਾਨ, ਜਸਪਾਲ ਸ਼ੰਟੂ, ਅਮੀਰ ਸਿੰਘ ਘੁੱਲੀ, ਬਿੱਟੂ ਪ੍ਰਧਾਨ, ਮੱਖਣ ਸਿੰਘ ਪੱਟੀ, ਅਮਰਜੀਤ ਸਿੰਘ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ `ਚ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਮੂਲੀਅਤ ਕੀਤੀ।PUNJ0811201910ਜਿਕਰਯੋਗ ਹੈ ਕਿ ਦੋ ਭੈਣਾਂ ਦੇ ਭਰਾ ਅਜੇਬੀਰ ਸਿੰਘ ਮਠਾਰੂ ਦੇ ਪਿਤਾ ਕਸ਼ਮੀਰ ਸਿੰਘ ਦਾ ਵੀ ਤਕਰੀਬਨ 4 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply