ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਦਿਵਾਲੀ ਤੋਂ ਇੱਕ ਦਿਨ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਦੇ ਮੁੰਹ ‘ਚ ਜਾ ਪਏ ਪ੍ਰਤਾਪ
ਸਿੰਘ ਚੱਕੀਵਾਲਾ ਦੇ 23 ਸਾਲਾ ਪੋਤੇ ਅਜੇਬੀਰ ਸਿੰਘ ਮਠਾਰੂ ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਥਾਨਕ ਭਗਤਾਂਵਾਲਾ ਸਥਿਤ ਸ਼ਹੀਦ ਊਧਮ ਸਿੰਘ ਹਾਲ ਹਾਲ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ।ਮ੍ਰਿਤਕ ਨੌਜਵਾਨ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ ਵਿੱਚ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ, ਰੂਪ ਕਮਲ ਸਿੰਘ ਨੋਬਲ, ਚਰਨਪ੍ਰੀਤ ਸਿੰਘ ਬੱਬਾ ਬੇਕਰੀ, ਹਰਦੀਪ ਸਿੰਘ ਡਡਿਆਲਾ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਬਿੱਲਾ, ਜਗਬੀਰ ਸਿੰਘ ਗਗਨ ਮੈਡੀਕਲ, ਦੀਪ ਸਿੰਘ ਕੰਬੋਜ਼, ਦਲਜੀਤ ਸਿੰਘ ਢਿਲੋਂ, ਸੁਖਦੇਵ ਸਿੰਘ ਧੰਜ਼ਲ, ਰਿੰਕੂ ਮਾਨ, ਜਸਪਾਲ ਸ਼ੰਟੂ, ਅਮੀਰ ਸਿੰਘ ਘੁੱਲੀ, ਬਿੱਟੂ ਪ੍ਰਧਾਨ, ਮੱਖਣ ਸਿੰਘ ਪੱਟੀ, ਅਮਰਜੀਤ ਸਿੰਘ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ `ਚ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਮੂਲੀਅਤ ਕੀਤੀ।
ਜਿਕਰਯੋਗ ਹੈ ਕਿ ਦੋ ਭੈਣਾਂ ਦੇ ਭਰਾ ਅਜੇਬੀਰ ਸਿੰਘ ਮਠਾਰੂ ਦੇ ਪਿਤਾ ਕਸ਼ਮੀਰ ਸਿੰਘ ਦਾ ਵੀ ਤਕਰੀਬਨ 4 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।
Check Also
ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …
Punjab Post Daily Online Newspaper & Print Media