ਭੀਖੀ, 8 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਕਸਬੇ ਦੇ ਨੇੇੇੜਲੇ ਪਿੰਡ ਹੀਰੋਂ ਕਲਾਂ ਵਿਖੇ ਇਕ ਵਿਅਕਤੀ ਵਲੋਂ ਉਸ ਸਮੇਂ ਘਰ
ਵਿਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੁਰਾ ਲਏ ਜਦੋਂ ਪਰਿਵਾਰ ਦੇ ਸਾਰੇ ਜੀਅ ਇਕ ਬਜ਼ੁਰਗ ਦੀ ਮੌਤ ਦੇ ਸਸਕਾਰ `ਚ ਰੁੱਝੇ ਹੋਏ ਸਨ।ਪੁਲਿਸ ਨੇ ਚੋਰੀ ਦਾ ਮੁਕੱਦਮਾ ਦਰਜ਼ ਹੋਣ ਤੋਂ 3 ਘੰਟਿਆਂ ਦੇ ਅੰਦਰ ਅੰਦਰ ਘਰ ਦੇ ਭੇਤੀ ਰਿਸ਼ਤੇਦਾਰ ਚੋਰ ਨੂੰ ਕਾਬੂ ਕਰ ਕੇ ਚੋਰੀ ਹੋਇਆ ਮਾਲ ਬਰਾਮਦ ਕਰਵਾ ਲਿਆ।ਬਰਾਮਦ ਹੋਈ ਨਕਦੀ 2 ਲੱਖ 81 ਹਜ਼ਾਰ ਅਤੇ ਸੋਨੇ ਦੇ ਗਹਿਣਿਆਂ ਦੀ ਕੀਮਤ ਸਵਾ 8 ਲੱਖ ਰੁਪਏ ਦੇ ਕਰੀਬ ਬਣਦੀ ਹੈ।ਡਾ: ਨਰਿੰਦਰ ਭਾਰਗਵ ਐਸ.ਐਸ.ਪੀ ਮਾਨਸਾ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਵਿੱਚ ਸੋਨੇ ਦੇ ਗਹਿਣੇ ਜਿਨ੍ਹਾਂ `ਚ ਦੋ ਸੈਟ, ਇਕ ਜੋੜਾ ਟੌਪਸ, ਮੰਗਲ ਸੂਤਰ, ਚੈਨਾਂ, ਛਾਪਾਂ, ਕੜਾ, ਚਾਂਦੀ ਦੀਆਂ ਝਾਂਜਰਾਂ ਆਦਿ ਅਤੇ 2 ਲੱਖ 81 ਹਜ਼ਾਰ ਰੁਪਏ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ 3 ਘੰਟਿਆਂ ਦੇ ਅੰਦਰ ਹੀ ਦੋਸ਼ੀ ਨਰਾਇਣ ਦਾਸ (23) ਪੁੱਤਰ ਦੇਸ ਰਾਜ ਵਾਸੀ ਮੌੜ ਮੰਡੀ (ਬਠਿੰਡਾ) ਜੋ ਸ਼ੰਟੀ ਦਾ ਰਿਸ਼ਤੇਦਾਰ ਹੈ, ਨੂੰ ਕਾਬੂ ਕਰ ਲਿਆ ਗਿਆ।ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਨਸ਼ੇੜੀ ਹੈ ਅਤੇ ਨਸ਼ਿਆਂ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਐਨ.ਡੀ.ਪੀ.ਐਸ ਐਕਟ ਦੇ ਦੋ ਮੁਕੱਦਮੇ ਦਰਜ ਹਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media