ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਹਾੜੀ 2019-2020 ਦੌਰਾਨ ਕਣਕ ਦੀ ਬਿਜ਼ਾਈ ਹੋ
ਰਹੀ ਹੈ।ਸਾਰੇ ਕਿਸਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਣਕ ਦਾ ਬੀਜ਼ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ ਕੀਤੀਆਂ ਪ੍ਰਮਾਣਿਤ ਕਿਸਮਾਂ ਜਿਵੇ ਕਿ ਐਚ.ਡੀ-2967, ਐਚ.ਡੀ-3086, ਉਨਤ ਪੀ.ਬੀ.ਡਬਲਿਊ-343, ਉਨਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ 1 ਜਿੰਕ, ਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677, ਡਬਲਿਊ ਐਚ 1105, ਪੀ.ਬੀ.ਡਬਲਿਊ 621, ਡਬਲਿਊ ਐਚ.ਡੀ 943 ਅਤੇ ਪਛੇਤੀ ਬਿਜਾਈ ਲਈ ਪੀ.ਬੀ.ਡਬਲਿਊ 658, ਪੀ.ਬੀ.ਡਬਲਿਊ 590 ਦਾ ਹੀ ਭਰੋਸੇਯੋਗ ਅਤੇ ਰਜਿਸਟਰਡ ਡੀਲਰਾਂ ਤੋ ਹੀ ਖ੍ਰੀਦਿਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਬੀਜ ਸਰਕਾਰੀ ਜਾਂ ਅਰਧ ਸਰਕਾਰੀ ਅਦਾਰਿਆਂ ਦਾ ਹੀ ਖ੍ਰੀਦਿਆ ਜਾਵੇ ਅਤੇ ਬੀਜ਼ ਦਾ ਪੱਕਾ ਬਿੱਲ ਜਰੂਰ ਪ੍ਰਾਪਤ ਕੀਤਾ ਜਾਵੇ ਤਾਂ ਜੋ ਇਸ ਤੇ ਬਣਦੀ ਸਬਸਿਡੀ ਵੀ ਕਿਸਾਨ ਨੰੂ ਦਿੱਤੀ ਜਾ ਸਕੇ।ਉਨਾਂ ਕਿਹਾ ਕਿ ਸਬਸਿਡੀ ਕੇਵਲ ਛੋਟੇ ਤੇ ਸੀਮਾਂਤ ਕਿਸਾਨਾਂ (ਪੰਜ ਏਕੜ ਤੋ ਘੱਟ ਵਾਲੇ ਕਿਸਾਨਾਂ) ਨੰੂ ਹੀ ਦਿੱਤੀ ਜਾਵੇਗੀ।ਛੀਨਾ ਨੇ ਕਿਹਾ ਕਿ ਪ੍ਰਮਾਣਿਤ ਕਿਸਮਾਂ ਤੋ ਇਲਾਵਾ ਹੋਰ ਕਿਸੇ ਗੈਰ ਪ੍ਰਮਾਣਿਤ ਕਿਸਮ ਜਿਸ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ਿਫਾਰਸ਼ ਨਹੀ ਕੀਤੀ, ਦੀ ਬਿਜ਼ਾਈ ਨਾ ਕੀਤੀ ਜਾਵੇ ਅਤੇ ਕਿਸੇ ਵੀ ਗੈਰ ਰਜਿਸਟਰਡ ਡੀਲਰ/ਕਿਸਾਨ/ਆੜਤੀ ਤੋ ਕਣਕ ਦਾ ਬੀਜ ਨਾ ਖ੍ਰੀਦਿਆ ਜਾਵੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈ, ਨੇੜੇ ਦੇ ਬਲਾਕ ਖੇਤੀਬਾੜੀ ਦਫਤਰ /ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕੀਤਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਬੀਜ਼ ਵਿਕਰੇਤਾਵਾਂ ਨੰੂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਕਣਕ ਦਾ ਕੇਵਲ ਪ੍ਰਮਾਣਿਤ ਕਿਸਮਾਂ ਦਾ ਬੀਜ਼ ਹੀ ਵੇਚਿਆ ਜਾਵੇ।ਜੇਕਰ ਕੋਈ ਡੀਲਰ ਗੈਰ ਪ੍ਰਮਾਣਿਤ ਕਿਸਮਾਂ ਦਾ ਬੀਜ਼ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਬੀਜ ਐਕਟ ਅਨੁਸਾਰ ਸਖਤ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media