ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਜਲਿਆਂਵਾਲਾ ਬਾਗ ਕਾਂਡ ਦੇ 100
ਸਾਲ ਪੂਰੇ ਹੋਣ ਸਬੰਧੀ ਸ਼ਰੋਮਣੀ ਨਾਟਕਕਾਰ ਜਤਿੰਦਰ ਬਰਾੜ ਲਿਖਤ ਅਤੇ ਜਸਵੰਤ ਸਿੰਘ ਮਿੰਟੂ ਨਿਰਦੇਸ਼ਤ ਨਾਟਕ ਸਾਕਾ ਜਲਿਆਂਵਾਲਾ ਬਾਗ ਦਾ ਮੰਚਨ ਕੀਤਾ ਗਿਆ।ਨਾਟਕਕਾਰ ਬਰਾੜ ਨੇ ਕਿਹਾ ਕਿ ਜਲਿਆਂਵਾਲਾ ਬਾਗ ਹਤਿਆਕਾਂਡ ਦੌਰਾਨ ਛੋਟੇ ਬੱਚਿਆਂ ਤੋਂ ਲੈ ਕੇ ਨੀਜਵਾਨ, ਬਰਜੁਗ ਅਤੇ ਇਸਤਰੀਆਂ ਸਮੇਤ 1500 ਤੋਂ ਜਿਆਦਾ ਨਿਰਦੋਸ਼ ਵਿਅਕਤੀ ਸ਼ਹੀਦ ਹੋਏ ਸਨ।ਇਸ ਨਾਟਕ ਨੂੰ ਤਿਆਰ ਕਰਨ ਦਾ ਮਕਸਦ ਜਲਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਅਜੋਕੀ ਪੀੜੀ ਨੂੰ ਦੇਸ਼ ਦੀ ਅਜਾਦੀ ਦੇ ਅੰਦੋਲਨ ਦੌਰਾਨ ਦਿਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ।
ਨਾਟਕ ਵਿੱਚ ਰਾਜਿੰਦਰ ਚੌਧਰੀ, ਪ੍ਰਗਟ ਸਿੰਘ, ਰਿਤੀਕਾ ਵੋਹਰਾ, ਗੁਰਮੀਤ ਕੌਰ, ਨਵਪ੍ਰੀਤ ਹੁੰਦਲ, ਬਲਜਿੰਦਰ ਕਲਸੀ, ਕਮਲਪ੍ਰੀਤ, ਗਗਨ, ਰਮਨ ਰਾਜਪੂਤ, ਸੁਦੇਸ਼ ਵਿਕੰਲ, ਸਕਸ਼ਮ, ਹਰਕੀਰਤ, ਹਰਮਨਪ੍ਰੀਤ, ਅਨੰਨਿਅ, ਅਮੀਤੋਜ, ਪਦਮਪ੍ਰੀਤ, ਹਰਸ਼ਦੀਪ, ਮਨਪ੍ਰੀਤ, ਸੁਖਮਨੀ, ਭਰਤ ਭਰਿਆਲ, ਕਰਨਬੀਰ, ਮਾਸਟਰ ਕੁਲਜੀਤ, ਕਮਲਪ੍ਰੀਤ, ਸ਼ਹਿਜ਼ਾਦਾ ਆਦਿ ਕਲਾਕਾਰ ਨੇ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media