ਕਪੂਰਥਲਾ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਸਿਹਤ ਮੰਤਰੀ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜਨਲ ਹਸਪਤਾਲ ਸੁਲਤਾਨਪੁਰ ਲੋਧੀ ਤੇ ਫਗਵਾੜਾ ਨੂੰ ਜੋ ਅਤਿਆਧੁਨਿਕ ਆਈ.ਸੀ.ਯੂ ਦੀ ਸਹੂਲਤ ਮਿਲੀ ਹੈ।ਉਹ ਜਰੂਰਤਮੰਦ ਲੋਕਾਂ ਲਈ ਵਰਦਾਨ ਸਾਬਿਤ ਹੋਏਗੀ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਨਵੇਂ ਬਣੇ ਆਈ.ਸੀ.ਯੂ ਵਿੱਚ 7 ਬੈੱਡਾਂ ਅਤੇ ਸਬ ਡਵੀਜਨਲ ਹਸਪਤਾਲ ਫਗਵਾੜਾ ਵਿੱਚ ਬਣੇ ਨਵੇਂ ਆਈ.ਸੀ.ਯੂ ਵਿੱਚ 6 ਬੈੱਡਾਂ ਦੀ ਸਹੂਲਤ ਹੈ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਕਪੂਰਥਲਾ ਨੂੰ ਨਿਰਮਲ ਸਿੰਘ ਪੱਤੜ ਅਤੇ ਜਸਬੀਰ ਸਿੰਘ ਨਾਰਵੇ ਵੱਲੋਂ ਅਪਰੈਸਿਸ ਮਸ਼ੀਨ ਵੀ ਡੋਨੇਟ ਕੀਤੀ ਗਈ।ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਉਕਤ ਮਸ਼ੀਨ ਰਾਹੀਂ ਮਰੀਜ ਨੂੰ ਸਿੱਧੇ ਹੀ ਪਲੈਟਲੈਟਸ ਚੜਾਏ ਜਾ ਸਕਣਗੇ ਤੇ ਸਿਵਲ ਹਸਪਤਾਲ ਵਿਖੇ ਇਹ ਸਹੂਲਤ ਆ ਜਾਣ ਨਾਲ ਮਰੀਜਾਂ ਨੂੰ ਬਹੁਤ ਲਾਭ ਹੋਏਗਾ।
ਇਸ ਮੌਕੇ ਅਵਤਾਰ ਸਿੰਘ ਭੁਲਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੇਅਰਮੈਨ ਇੰਪਰੂਵਮੈਂਟ ਟਰੱਸਟ ਮਨੋਜ ਭਸੀਨ, ਅਮਰਜੀਤ ਸੈਦੋਵਾਲ ਬਲਾਕ ਪ੍ਰੈਜੀਡੈਂਟ, ਗੁਰਦੀਪ ਸਿੰਘ ਬਿਸ਼ਨਪੁਰ ਚੇਅਰਮੈਨ ਪੰਚਾਇਤ ਸਮਿਤੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਵਜੀਤ ਸਿੰਘ, ਡਾ. ਸੋਨੀਆ, ਡਾ. ਸੁਖਵਿੰਦਰ ਕੌਰ, ਰਜਿੰਦਰ ਕੌੜਾ, ਦਰਸ਼ਨ ਸਿੰਘ ਚੇਅਰਮੈਨ ਸ਼ਿਕਾਇਤ ਨਿਵਾਰਣ ਕਮੇਟੀ ਤੋਂ ਇਲਾਵਾ ਹੋਰ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …