Tuesday, July 7, 2026

ਭਲਾਈ ਕੇਂਦਰ ਵੱਲੋਂ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ

PPNJ1611201929ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਬੀਬੀ ਕੌਲਾਂ ਜੀ ਐਜੂਕੇਸ਼ਨ ਵਿੰਗ ਨਾਮ ਹੇਠ ਤਕਰੀਬਨ 17 ਸਾਲ ਤੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਦੇ 34ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।
ਟਰੱਸਟ ਮੁੱਖੀ ਭਾਈ ਗੁਰਇਕਬਾਲ ਸਿੰਘ ਦੱਸਿਆ ਕਿ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਵਿੱਚ ਹਰ ਧਰਮ ਦੀਆਂ 3900 ਦੇ ਕਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ 6 ਮਹੀਨੇ ਕੋਰਸ ਪੂਰਾ ਕਰਕੇ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਆਪੋ ਆਪਣੇ ਕਾਰੋਬਾਰ ਕਰ ਰਹੀਆਂ ਹਨ।ਉਨਾਂ ਕਿਹਾ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਚੱਠਾ ਰਾਈਜ਼ ਮਿਲ ਵਿਖੇ ਚੱਲ ਰਹੇ ਇਹਨਾਂ ਕੋਰਸਾਂ ਵਿੱਚ ਵਿਧਵਾ ਬੀਬੀਆਂ ਦੀਆਂ ਬੱਚੀਆਂ ਨੂੰ ਪਹਿਲ ਦੇ ਆਧਾਰ ‘ਤੇ ਦਾਖਲਾ ਦਿੱਤਾ ਜਾਂਦਾ ਹੈ।ਭਾਈ ਸਾਹਿਬ ਨੇ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।ਉਨਾਂ ਨੇ ਅਰਦਾਸ ਕਰਕੇ 35ਵੇਂ ਬੈਚ ਆਰੰਭਤਾ ਵੀ ਕੀਤੀ।
ਇਸ ਮੌਕੇ ਮਨਿੰਦਰ ਸਿੰਘ ਚੱਠਾ ਰਾਈਜ਼ ਮਿਲ ਵਾਲੇ, ਟਹਿਲਇੰਦਰ ਸਿੰਘ, ਅਮਰੀਕ ਸਿੰਘ ਪ੍ਰੋਜੈਕਟ ਆਫਿਸਰ, ਭੁਪਿੰਦਰ ਸਿੰਘ ਰਾਜੂ ਪ੍ਰਧਾਨ, ਤਰਵਿੰਦਰ ਸਿੰਘ ਨਿੱਕੂ, ਰਾਜੂ ਵੀਰ ਜੀ ਹਾਲ ਮੈਨੇਜਰ ਹਾਜਰ ਸਨ।
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply