ਭੀਖੀ, 16 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਲਾਇਨਜ਼ ਕਲੱਬ ਮਾਨਸਾ ਵਲੋਂ ਵਰਲਡ ਡਾਇਬਟੀਜ਼ ਡੇਅ ਸਬੰਧੀ ਗਊਸ਼ਾਲਾ ਪਾਰਕ ਵਾਟਰ ਵਰਕਸ ਰੋਡ ਵਿਖੇ ਮੁਫਤ ਸ਼ੂਗਰ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ 155 ਲੋਕਾਂ ਦੀ ਮੁਫਤ ਸ਼ੂਗਰ ਦੀ ਜਾਂਚ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਕੈਂਪ ਵਿਚ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ, ਕੈਸ਼ੀਅਰ ਧਿਆਨ ਚੰਦ, ਸੈਕਟਰੀ ਦੀਪਕ ਸਿੰਗਲਾ, ਜਸਪਾਲ ਸਿੰਘ ਬਰਾੜ, ਤਰਸੇਮ ਗਰਗ, ਸੁਦਾਮਾ ਅਗਰਵਾਲ, ਰੈਪੀ ਗਰਗ ਅਤੇ ਪੀ.ਆਰ.ਓ ਰਮਨਦੀਪ ਵਾਲੀਆ ਆਦਿ ਮੈਂਬਰ ਮੌਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …