Sunday, February 22, 2026

ਸੁਪਰ ਸੱਕਰ ਮਸ਼ੀਨ ਨਾਲ ਸੀਵਰੇਜ਼ ਦੀ ਸਫਾਈ ਦੇ ਕੰਮ ਦੀ ਮੇਅਰ ਰਿੰਟੂ ਤੇ ਵਿਧਾਇਕ ਦੱਤੀ ਨੇ ਕਰਵਾਈ ਸ਼ੁਰੂਆਤ

ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਵਾਰਡ ਨੰ. 4 ਦੇ ਇਲਾਕੇ ਰਣਜੀਤ ਐਵਨਿਊ ਵਿਖੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦੀ PPNJ1711201901ਸਮੱਸਿਆ ਦੇ ਹੱਲ ਲਈ ਸੁਪਰ ਸੱਕਰ ਮਸ਼ੀਨ ਰਾਹੀਂ ਸੀਵਰੇਜ਼ ਦੀ ਸਫਾਈ ਕਰਨ ਦੇ ਕੰਮ ਦੀ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਸੁਨੀਲ ਦੱਤੀ ਵਲੋਂ ਮਿਲ ਕੇ ਸ਼ੁਰੂਆਤ ਕਰਵਾਈ ਗਈ।ਕੌਂਸਲਰ ਹਰਪਨਦੀਪ ਸਿੰਘ ਔਜਲਾ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਤੇ ਇਲਾਕਾ ਵਾਸੀ ਵੀ ਇਸ ਸਮੇਂ ਹਾਜ਼ਰ ਸਨ।
ਮੇਅਰ ਰਿੰਟੂ ਨੇ ਕਿਹਾ ਕਿ ਰਣਜੀਤ ਐਵਨਿਊ ਜਿਹੇ ਪਾਸ਼ ਇਲਾਕੇ ਵਿੱਚ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਸੁਪਰ ਸੱਕਰ ਮਸ਼ੀਨ ਰਾਹੀਂ ਸਫਾਈ ਦਾ ਕੰਮ ਅਰੰਭਿਆ ਗਿਆ ਹੈ।ਉਹਨਾਂ ਕਿਹਾ ਕਿ ਨਗਰ ਨਿਗਮ ਦਾ ਟੀਚਾ ਸ਼ਹਿਰੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਇਲਾਕਾ ਵਾਸੀਆਂ ਨੇ ਮੇਅਰ ਰਿੰਟੂ ਤੇ ਵਿਧਾਇਕ ਦੱਤੀ ਦਾ ਸਨਮਾਨ ਵੀ ਕੀਤਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply