Saturday, September 19, 2026

ਸਰਕਾਰੀ ਕੰਨਿਆਂ ਸਕੂਲ ਗੋਸਲਾਂ ਵਿਖੇ ਬਾਬਾ ਪਹਾੜ ਚੰਦ ਯਾਦਗਾਰੀ ਵਜ਼ੀਫਾ ਸਮਾਰੋਹ 22 ਨੂੰ

ਸਮਰਾਲਾ, 17 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਧ ਬਾਬਾ ਪਹਾੜ ਚੰਦ ਲੋਹ Sports1ਲੰਗਰ ਟਰੱਸਟ ਯਾਦਗਾਰੀ ਵਜ਼ੀਫਾ ਸਮਾਰੋਹ (ਸੈਸ਼ਨ 2018-19) 22 ਨਵੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਕਰਵਾਇਆ ਜਾ ਰਿਹਾ ਹੈ।ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਸੋਢੀ ਅਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਮਿਸ ਗੀਤਿਕਾ ਸਿੰਘ (ਪੀ.ਸੀ.ਐਸ) ਐਸ.ਡੀ.ਐਮ ਸਮਰਾਲਾ ਹੋਣਗੇ।ਮਨਜੀਤ ਸਿੰਘ ਯੂ.ਐਸ.ਏ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ।ਇਸ ਸਲਾਨਾ ਵਜ਼ੀਫਾ ਵੰਡ ਸਮਾਰੋਹ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗੋਸਲਾਂ ਅਤੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ ਦੀ ਹਰ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਨਕਦ ਵਜ਼ੀਫਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
               ਇਸ ਮੌਕੇ ਸਰਪੰਚ ਮੇਜਰ ਸਿੰਘ, ਟਰੱਸਟ ਦੇ ਕਾਰਜਕਾਰੀ ਪ੍ਰਧਾਨ ਕੁਲਵੀਰ ਸਿੰਘ ਤੋਂ ਇਲਾਵਾ ਭਿੰਦਰ ਸਿੰਘ ਸੈਕਟਰੀ, ਭੁਪਿੰਦਰ ਸਿੰਘ ਖਜਾਨਚੀ, ਅਵਤਾਰ ਸਿੰਘ ਬੈਨੀਪਾਲ, ਵਾਈਸ ਪ੍ਰਧਾਨ ਜਗਰੂਪ ਸਿੰਘ, ਹਰਪਿੰਦਰ ਸਿੰਘ ਸ਼ਾਹੀ, ਬਿੱਕਰ ਸਿੰਘ ਆਦਿ ਹਾਜ਼ਰ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply